ਪੇਪਰ ਮਾਮਲਾ : ਸੀ.ਬੀ.ਆਈ. ਜਾਂਚ ਦੀ ਮੰਗ ਤੇ ਸੁਪਰੀਮ ਕੋਰਟ ਵਿੱਚ 12 ਨੂੰ ਸੁਣਵਾਈ

ਨਵੀਂ ਦਿੱਲੀ, 6 ਮਾਰਚ (ਸ.ਬ.) ਐਸ.ਐਸ.ਸੀ. ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਦੀ ਸੁਪਰੀਮ ਕੋਰਟ ਦੀ ਦੇਖ-ਰੇਖ ਵਿੱਚ ਸੀ.ਬੀ.ਆਈ. ਜਾਂਚ ਕਰੇ, ਕੋਰਟ ਵਿੱਚ ਇਹ ਪਟੀਸ਼ਨ ਵਕੀਲ ਐਮ.ਐਲ. ਸ਼ਰਮਾ ਨੇ ਲਗਾਈ ਹੈ| ਸੁਪਰੀਮ ਕੋਰਟ ਨੇ ਇਸ ਪਟੀਸ਼ਨ ਤੇ 12 ਮਾਰਚ ਨੂੰ ਸੁਣਵਾਈ ਦਾ ਫੈਸਲਾ ਕੀਤਾ ਹੈ| ਸੁਪਰੀਮ ਕੋਰਟ ਨੂੰ ਐਮ.ਐਲ. ਸ਼ਰਮਾ ਨੇ ਦੱਸਿਆ ਕਿ ਹੈ ਕਿ ਇਹ ਵੱਡਾ ਘੁਟਾਲਾ ਹੈ ਅਤੇ 20 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ|
ਐਡਵੋਕੇਟ ਐਮ.ਐਲ. ਸ਼ਰਮਾ ਨੇ ਸੋਮਵਾਰ ਨੂੰ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਨੂੰ ਚੁੱਕਿਆ| ਐੱਮ.ਐੱਲ. ਸ਼ਰਮਾ ਨੇ ਦੱਸਿਆ ਕਿ ਧਾਰਾ-32 ਦੇ ਅਧੀਨ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ| ਪਹਿਲਾਂ ਵੀ ਪੇਪਰ ਲੀਕ ਹੁੰਦਾ ਰਿਹਾ ਹੈ| ਇਸ ਤਰ੍ਹਾਂ ਨਾਲ ਚੱਲ ਰਹੇ ਪੇਪਰ ਲੀਕ ਦੇ ਮਾਮਲੇ ਘੁਟਾਲੇ ਦੀ ਤਰ੍ਹਾਂ ਹਨ| ਇਸ ਮਾਮਲੇ ਵਿੱਚ ਐਸ.ਐਸ.ਸੀ., ਸੀ.ਬੀ.ਆਈ. ਅਤੇ ਕੇਂਦਰ ਸਰਕਾਰ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ| ਦੋਸ਼ ਹੈ ਕਿ 17 ਤੋਂ 22 ਫਰਵਰੀ ਦਰਮਿਆਨ ਹੋਈ ਪ੍ਰੀਖਿਆ ਵਿੱਚ ਪੇਪਰ ਲੀਕ ਹੋ ਗਿਆ ਸੀ|

Leave a Reply

Your email address will not be published. Required fields are marked *