ਪੇਰੂ ਦੀ ਰਾਜਧਾਨੀ ਵਿੱਚ  ਸੈਲਾਨੀ ਬੱਸ ਹਾਦਸਾਗ੍ਰਸਤ, 9 ਵਿਅਕਤੀਆਂ ਦੀ ਮੌਤ

ਲੀਮਾ, 10 ਜੁਲਾਈ (ਸ.ਬ.) ਪੇਰੂ ਵਿਚ ਇਕ ਡਬਲ ਡੇਕਰ ਸੈਲਾਨੀ ਬੱਸ ਬੇਕਾਬੂ ਹੋ ਕੇ ਇਕ ਤੰਗ ਸੜਕ ਉਤੇ ਪਲਟ ਗਈ, ਜਿਸ ਵਿਚ ਘੱਟ ਤੋਂ ਘੱਟ 25 ਵਿਅਕਤੀ ਜ਼ਖਮੀ ਹੋ ਗਏ ਅਤੇ 9 ਵਿਅਕਤੀਆਂ ਦੀ ਮੌਤ ਹੋ ਗਈ| ਪੇਰੂ ਦੇ ਦਮਕਮ ਅਧਿਕਾਰੀ ਸੀਜਰ ਸਵੀਤੋ ਨੇ ਦੱਸਿਆ ਕਿ ਜ਼ਖਮੀ ਲੋਕਾਂ ਵਿਚ ਇਕ ਕੈਨੇਡਾਈ ਅਤੇ ਇਕ ਚਿੱਲੀ ਨਾਗਰਿਕ ਵੀ ਸ਼ਾਮਲ ਹੈ| ਪੇਰੂ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੀ ਰਾਤ ਨੂੰ ਇਹ ਹਾਦਸਾ ਲੀਮਾ ਵਿਚ ਰਾਸ਼ਟਰਪਤੀ ਆਵਾਸ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੋਇਆ| ਮੰਤਰਾਨੇ ਨੇ ਬਿਆਨ ਵਿਚ ਕਿਹਾ ਕਿ ਸ਼ਹਿਰ ਦਾ ਇਕ ਵਿਲੱਖਣ ਦ੍ਰਿਸ਼ ਦਿਖਾਉਣ ਲਈ ਸਥਾਨਕ ਬੱਸ ਸੈਨ ਕ੍ਰਿਸਟੋਬਲ ਪਹਾੜੀ ਵੱਲ ਜਾ ਰਹੀ ਸੀ| ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੱਸ ਦੀ ਗਤੀ ਬਹੁਤ ਤੇਜ਼ ਸੀ|

Leave a Reply

Your email address will not be published. Required fields are marked *