ਪੇਰੂ ਦੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਹਿਰਾਸਤ ਵਿਚ ਲਿਆ

ਲੀਮਾ, 14 ਜੁਲਾਈ (ਸ.ਬ.)  ਪੇਰੂ ਦੇ ਰਾਸ਼ਟਰਪਤੀ ਅੋਲਾਂਟਾ ਹੁਮਾਲਾ ਅਤੇ ਉਨ੍ਹਾਂ ਦੀ ਪਤਨੀ ਨਾਦਿਨ ਹੇਰੇਡਿਯਾ ਨੂੰ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਜਦੋਂ ਇਕ ਜੱਜ ਨੇ ਧਨ ਸ਼ੋਧਨ ਅਤੇ ਬ੍ਰਾਜ਼ੀਲ ਦੇ ਕਈ ਦਾਗੀ ਨਿਰਮਾਣ ਕੰਪਨੀ ਅੋਦਬ੍ਰੇਖਤ ਦੇ ਨਾਲ ਸੰਬੰਧਿਤ ਸਾਜਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਜਾਂਚ ਚੱਲਣ ਤੱਕ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦੇ ਦਿੱਤਾ| ਜੱਜ ਨੇ ਕਲ ਰਾਤ ਆਪਣਾ ਹੁਕਮ ਜਾਰੀ ਕੀਤਾ ਜਿਸ ਦੇ ਤੁਰੰਤ ਬਾਅਦ ਹੁਮਾਲਾ ਅਤੇ ਉਨ੍ਹਾਂ ਦੀ ਪਤਨੀ ਨਾਦਿਨ  ਹੇਰੇਡਿਯਾ ਨੂੰ ਭਾਰੀ ਪੁਲੀਸ ਸੁਰੱਖਿਆ ਵਿਚ ਅਦਾਲਤ ਲੈ ਜਾਇਆ ਗਿਆ| ਉਨ੍ਹਾਂ ਦੀ ਗ੍ਰਿਫਤਾਰੀ ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ|
ਇਸਤਗਾਸਾ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਇਕ ਅਰਜੀ ਦਿੱਤੀ ਸੀ ਜਿਸ ਵਿਚ ਦੋਹਾਂ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਸੀ| ਉਸ ਨੇ ਤਰਕ ਦਿੱਤਾ ਸੀ ਕਿ ਇਹ ਜੋੜਾ ਨਿਆਂ ਤੋਂ ਬਚਣ ਲਈ ਪੇਰੂ ਤੋਂ ਭੱਜ ਸਕਦਾ ਹੈ| ਜੱਜ ਰਿਚਰਡ ਕਾਨਸੇਪਸਿਯਨ ਨੇ ਜਾਂਚ ਦੌਰਾਨ ਉਨ੍ਹਾਂ ਨੂੰ 18 ਮਹੀਨੇ ਤੱਕ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਹੈ|
ਸਾਬਕਾ ਰਾਸ਼ਟਰਪਤੀ ਨੇ ਆਪਣੇ ਉਪਰ ਲੱਗੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਹੈ| ਅੋਦਬ੍ਰੇਖਤ ਦੇ ਸਾਬਕਾ ਮੁੱਖੀ ਦੀ ਗਵਾਹੀ ਮਗਰੋਂ ਸਾਬਕਾ ਰਾਸ਼ਟਰਪਤੀ ਤੇ ਇਹ ਦੋਸ਼ ਲੱਗਿਆ ਜਿਸ ਵਿਚ ਕਿਹਾ ਗਿਆ ਕਿ ਸਾਲ 2011 ਦੀ ਰਾਸ਼ਟਰਪਤੀ ਚੋਣ ਦੌਰਾਨ ਹੁਮਾਲਾ ਦੀ ਪ੍ਰਚਾਰ ਮੁਹਿੰਮ ਵਿਚ ਉਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ 3 ਮਿਲੀਯਨ ਡਾਲਰ (ਕਰੀਬ19.33 ਕਰੋੜ ਰੁਪਏ) ਦਾ ਯੋਗਦਾਨ ਦਿੱਤਾ ਸੀ| ਇਸ ਜੋੜੇ ਤੇ ਵੇਨਜ਼ੁਏਲਾ ਦੇ ਸਵਰਗੀ ਨੇਤਾ ਹਿਯੂਗੋ ਸ਼ਾਵੇਜ ਤੋਂ ਬਿਨਾ ਜਾਣਕਾਰੀ ਵਾਲਾ ਧਨ ਲੈਣ ਦਾ ਵੀ ਦੋਸ਼ ਲੱਗਿਆ ਹੈ| ਹੁਮਾਲਾ ਸਾਲ 2011 ਤੋਂ ਸਾਲ 2016 ਤੱਕ ਪੇਰੂ ਦੇ ਰਾਸ਼ਟਰਪਤੀ ਸਨ|

Leave a Reply

Your email address will not be published. Required fields are marked *