ਪੇਰੂ : ਬੱਸ ਖੱਡ ਵਿੱਚ ਡਿਗੀ, 10 ਵਿਅਕਤੀਆਂ ਦੀ ਮੌਤ

ਲੀਮਾ, 8 ਮਾਰਚ (ਸ.ਬ.) ਪੇਰੂ ਦੇ ਅਯਾਕੁਚੋ ਸੂਬੇ ਦੇ ਅੰਦੀਅਨ ਵਿੱਚ ਇਕ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਉਸ ਵਿੱਚ ਸਵਾਰ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਦੱਸਿਆ ਕਿ ਇਸ ਹਾਦਸੇਵਿੱਚ ਘੱਟੋ-ਘੱਟ 20 ਵਿਅਕਤੀ ਜ਼ਖਮੀ ਹੋ ਗਏ ਅਤੇ ਬੱਸ ਵਿੱਚ ਕੁੱਲ 50 ਲੋਕ ਸਵਾਰ ਸਨ| ਇਹ ਦੁਰਘਟਨਾ ਪੇਰੂ ਨੂੰ ਬ੍ਰਾਜ਼ੀਲ ਨਾਲ ਜੋੜਨ ਵਾਲੀ ਇੰਟਰਓਸਨਿਕ ਹਾਈਵੇਅ ਤੇ ਵਾਪਰੀ| ਦੁਰਘਟਨਾ ਵਾਲੇ ਸਥਾਨ ਦੇ ਨੇੜਲੇ ਸ਼ਹਿਰ ਪਿਕਯੂਓ ਦੇ ਪੁਲੀਸ ਅਧਿਕਾਰੀ ਜੋਸ ਰਾਮਿਰੇਜ ਨੇ ਦੱਸਿਆ ਕਿ ਬੱਸ ਦੇ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਜਾਣ ਨਾਲ 10 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ| ਜ਼ਖਮੀਆਂ ਨੂੰ ਨੇੜਲੇ ਸ਼ਹਿਰਾਂ ਪਿਕਯੂਓ ਅਤੇ ਹੁਆਂਤਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *