ਪੇਰੂ ਵਿੱਚ ਬੱਸ ਦੁਰਘਟਨਾ ਦੌਰਾਨ ਜਰਮਨੀ ਦੇ 2 ਨਾਗਰਿਕਾਂ ਦੀ ਮੌਤ

ਜਰਮਨੀ, 21 ਅਪ੍ਰੈਲ (ਸ.ਬ.) ਪੇਰੂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਇਕ ਟੂਰਿਸਟ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ ਜਿਸ ਕਾਰਨ ਦੋ ਜਰਮਨੀ ਦੇ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਹੋਰ 10 ਵਿਅਕਤੀ ਜ਼ਖਮੀ ਹੋ ਗਏ|
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਦੀ ਮਿੰਨੀ ਬੱਸ ਐਂਡਸ ਮਾਊਨਟੇਨ ਨੇੜੇ ਦੁਰਘਟਨਾ ਦੀ ਸ਼ਿਕਾਰ ਹੋਈ| ਹਾਈਵੇਅ ਦੇ ਪੁਲੀਸ ਚੀਫ ਜੌਰਡ ਕਾਸਟੀਲੋ ਨੇ ਦੱਸਿਆ ਕਿ ਦੱਖਣੀ-ਪੂਰਬੀ ਸ਼ਹਿਰ ਲੀਮਾ ਤੋਂ 271 ਕਿਲੋਮੀਟਰ ਦੀ ਦੂਰੀ ਤੇ ਰਾਹਤ ਕਰਮਚਾਰੀ ਪੁੱਜ ਗਏ ਹਨ, ਜਿੱਥੇ ਬੱਸ ਦੇ ਮਲਬੇ ਵਿੱਚ ਦੋ ਜਰਮਨੀ ਨਾਗਰਿਕਾਂ ਦੀਆਂ ਲਾਸ਼ਾਂ ਫਸੀਆਂ ਹੋਈਆਂ ਹਨ|
ਉਨ੍ਹਾਂ ਕਿਹਾ ਕਿ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦ ਬੱਸ ਢਲਾਣ ਵਾਲੇ ਰਸਤੇ ਤੋਂ ਲੰਘ ਰਹੀ ਸੀ| ਘਟਨਾ ਵਾਲੇ ਸਥਾਨ ਤੇ ਮੌਜੂਦ ਲੋਕਾਂ ਨੇ ਵੀਡੀਓ ਬਣਾਈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜ਼ਖਮੀ ਯਾਤਰੀਆਂ ਨੂੰ ਸਟਰੈਚਰ ਤੇ ਪਾ ਕੇ ਲੈ ਜਾਇਆ ਜਾ ਰਿਹਾ ਹੈ| ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ| ਅਜੇ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਇਹ ਯਾਤਰੀ ਪੇਰੂ ਦੇ ਐਰੀਕੁਇਪਾ ਤੋਂ ਕੋਕਲਾ ਵੈਲੀ ਵੱਲ ਜਾ ਰਹੇ ਸਨ| ਪਿਛਲੇ ਸਾਲ ਨਵੰਬਰ ਮਹੀਨੇ 4 ਜਰਮਨੀ ਯਾਤਰੀਆਂ ਦੀ ਪੇਰੂ ਵਿੱਚ ਬੱਸ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ|

Leave a Reply

Your email address will not be published. Required fields are marked *