ਪੇਰੇਂਟਸ ਐਸੋਸੀਏਸ਼ਨ ਵਿਵੇਕ ਹਾਈ ਸਕੂਲ ਦੀ ਅਹਿਮ ਮੀਟਿੰਗ ਹੋਈ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਪੇਰੇਂਟਸ ਐਸੋਸੀਏਸ਼ਨ ਵਿਵੇਕ ਹਾਈ ਸਕੂਲ ਸੈਕਟਰ-70 ਮੁਹਾਲੀ ਦੀ ਇੱਕ ਮੀਟਿੰਗ ਸ਼ਹੀਦ ਭਗਤ ਸਿੰਘ ਲਾਈਬ੍ਰੇਰੀ ਸੈਕਟਰ-70 ਵਿਖੇ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਰੋਸ ਜਾਹਿਰ ਕੀਤਾ ਕਿ ਸਕੂਲ ਮੈਨੇਜਮੈਂਟ ਮਾਪਿਆਂ ਨਾਲ ਕੋਈ ਤਾਲਮੇਲ ਨਹੀਂ ਰੱਖ ਰਹੀ ਅਤੇ ਫੀਸ ਵਧਾਉਣ ਸਬੰਧੀ ਆਪਣੇ ਫੈਸਲੇ ਮਾਪਿਆਂ ਉੱਪਰ ਥੋਪ ਰਹੀ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਸਕੂਲ ਮੈਨੇਜਮੈਂਟ ਨੂੰ ਈਮੇਲ ਕਰਕੇ ਵੀ ਕਿਹਾ ਕਿ ਫੀਸਾਂ ਅਤੇ ਹੋਰ ਮੁੱਦਿਆਂ ਸਬੰਧੀ ਸੰਸਥਾ ਨਾਲ ਬਹਿਸ ਕੀਤੀ ਜਾਵੇ ਅਤੇ ਸੰਸਥਾ ਨੇ ਆਪਣੇ ਫੈਸਲਿਆਂ ਦੀ ਜਾਣਕਾਰੀ ਵੀ ਸਕੂਲ ਨੂੰਈ ਮੇਲ ਰਾਹੀਂ ਦਿੱਤੀ ਪਰ ਸਕੂਲ ਮੈਨੇਜਮੈਂਟ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ| ਉਹਨਾਂ ਕਿਹਾ ਕਿ ਪੰਜਾਬ ਸਟੇਟ ਰੈਗੂਲੇਸ਼ਨ ਸਕੂਲ ਫੀਸ ਐਕਟ 2016  ਅਨੁਸਾਰ ਸਕੂਲ ਇਕ ਸਾਲ ਵਿੱਚ 8 ਫੀਸਦੀ ਤੋਂ ਵੱਧ ਫੀਸਾਂ ਨਹੀਂ ਵਧਾ ਸਕਦਾ ਪਰ ਫਿਰ ਸਕੂਲ ਪ੍ਰਬੰਧਕਾਂ ਵਲੋਂ ਫੀਸਾਂ ਵਿਚ ਕਾਫੀ ਵਾਧਾ ਕੀਤਾ ਗਿਆ ਹੈ ਉਹਨਾਂ ਕਿਹਾ  ਕਿ  ਸਕੂਲ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕੀਤਾ  ਜਾਵੇਗਾ| ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਸਕੂਲ ਖਿਲਾਫ ਨਾਰ੍ਹੇਬਾਜੀ ਵੀ ਕੀਤੀ|
ਇਸ ਮੌਕੇ ਪ੍ਰਧਾਨ ਅਮਿਤ ਮਹਾਜਨ, ਮੀਤ ਪ੍ਰਧਾਨ ਸ਼ਿਵਾਨੀ ਮਨਚੰਦਾ, ਸੈਕਟਰੀ ਅਸ਼ੋਕ ਸੇਠ, ਮੈਂਬਰ ਅਜੇ ਯਾਦਵ, ਵਿਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਵੱਡੀ ਗਿਣਤੀ ਵਿੱਚ ਮਾਪੇ ਹਾਜਿਰ ਸਨ|

Leave a Reply

Your email address will not be published. Required fields are marked *