ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ


ਐਸ ਏ ਐਸ ਨਗਰ, 7 ਦਸੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 17 ਤੋਂ  ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਬਬੀਤਾ ਸ਼ਰਮਾ ਵਲੋਂ ਆਪਣੇ ਵਾਰਡ ਵਿਚ ਪੈਂਦੇ ਫੇਜ਼ 11 ਦੇ ਕੋਠੀ ਨੰਬਰ 201 ਤੋਂ 216 ਤਕ ਸੜਕ ਦੇ ਨਾਲ ਪੇਵਰ ਬਲਾਕ ਲਗਾਉਣ ਦਾ ਕੰਮ ਆਰੰਭ ਕਰਵਾਇਆ ਗਿਆ ਅਤੇ ਸੜਕਾਂ ਦੀ ਰੀਕਾਰਪੇਟਿੰਗ ਕਰਨ ਦੇ ਕੰਮ ਦੀ ਆਰੰਭਤਾ ਕੀਤੀ ਗਈ| 
ਇਸ ਮੌਕੇ ਬਬੀਤਾ ਸ਼ਰਮਾ ਨੇ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ  ਦੀ  ਅਗਵਾਈ ਵਿੱਚ ਬਹੁਤ ਤੇਜੀ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ| ਇਸ ਮੌਕੇ ਉਹਨਾਂ ਦੇ ਪਤੀ ਕਾਂਗਰਸੀ ਅ ਾਗੂ ਜਸਵਿੰਦਰ ਸ਼ਰਮਾ, ਸ੍ਰ. ਗੁਰਮੇਲ ਸਿੰਘ ਮੋਜੇਵਾਲ, ਰਾਮਵੀਰ ਯਾਦਵ, ਅਮਰੀਕ ਸਿੰਘ ਮਹਿਤਾ, ਪਿਆਰਾ ਸਿੰਘ, ਕੁਲਵੰਤ ਸਿੰਘ ਸੰਧੂ,  ਚਰਨਜੀਤ ਸਿੰਘ ਸੰਧੂ, ਕਰਮ ਸਿੰਘ, ਸ਼ਰਨਜੀਤ ਸਿੰਘ, ਨਿਰੰਕਾਰ ਸਿੰਘ, ਪ੍ਰੇਮ ਸਿੰਘ, ਹਰਪਾਲ ਸਿੰਘ, ਸੁਰੇਸ਼ ਭਨੋਟ, ਕੁਲਜੀਤ ਕੌਰ, ਗੁਰਭੇਜ ਸਿੰਘ ਗਿੱਲ, ਕਰਮ ਸਿੰਘ ਭੰਗੂ, ਗੁਲਜਾਰ ਸਿੰਘ ਸੈਣੀ, ਸਰਬਜੀਤ ਕਾਹਲੋਂ, ਜੇ ਪੀ ਤੋਖੀ, ਪਵਨ ਜਗਦੰਬਾ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *