ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

 
ਖਰੜ, 7 ਅਕਤੂਬਰ (ਸ਼ਮਿੰਦਰ ਸਿੰਘ ) ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਵੱਲੋਂ ਪਿੰਡ ਹਰਲਾਲਪੁਰ ਵਾਰਡ ਨੰਬਰ 4 ਵਿਖੇ ਪਿੰਡ ਦੀ ਗਲੀ ਤੇ ਪੇਵਰ ਬਲਾਕ ਲੱਗਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਉਹਨਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਖਰੜ ਸ਼ਹਿਰ ਅਤੇ ਪਿੰਡਾਂ ਦੇ ਵਿਚ ਵਿਕਾਸ ਦੇ ਕੰਮ ਪੂਰੀ ਤੇਜ਼ੀ ਨਾਲ ਚੱਲ ਰਹੇ ਹਨ| 
ਇਸ ਮੌਕੇ ਸ਼ੇਰ ਸਿੰਘ, ਸੰਤ ਸਿੰਘ, ਅਲਪਾਈਨ ਸਿਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਗਿਆਨ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ ਜੱਸਾ, ਛੱਜੂ ਸਿੰਘ, ਜਗਪ੍ਰੀਤ ਸਿੰਘ ਜੱਗੀ, ਬੰਤ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *