ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਸਾਲ ਦਾ ਕੈਲੰਡਰ ਰਿਲੀਜ

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਐਸ ਏ ਐਸ ਨਗਰ ਵਲੋਂ ਸੰਸਥਾ ਦਾ 2019 ਕੈਲੰਡਰ ਰੋਜ ਗਾਰਡਨ ਫੇਜ਼ 3ਬੀ 1 ਵਿਖੇ ਪ੍ਰਧਾਨ ਸ੍ਰ. ਕਰਮ ਸਿੰਘ ਧਨੋਆ ਵਲੋਂ ਰਿਲੀਜ ਕੀਤਾ ਗਿਆ| ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਕਰਮ ਸਿੰਘ ਧਨੋਆ ਨੇ ਦਸਿਆ ਕਿ ਇਸ ਕੈਲੰਡਰ ਵਿੱਚ ਪੰਜਾਬ ਸਰਕਾਰ ਦੀਆਂ ਗਜਟਿਡ, ਰਾਖਵੀਂਆਂ, ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਮੌਕੇ ਅੱਧੇ ਦਿਨ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਇਸ ਤੋਂ ਇਲਾਵਾ ਇਸ ਕੈਲੰਡਰ ਵਿੱਚ ਸੰਗਰਾਂਦ, ਮੱਸਿਆ, ਪੂਰਨਮਾਸੀ ਅਤੇ ਦਸਵੀਂ ਬਾਰੇ ਵੀ ਜਾਣਕਾਰੀ ਛਾਪੀ ਗਈ ਹੈ| ਇਸ ਤੋਂ ਇਲਾਵਾ 17 ਦਸੰਬਰ 2018 ਨੂੰ ਮਨਾਏ ਗਏ ਪੈਨਸ਼ਨਰ ਦਿਵਸ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ|
ਉਹਨਾਂ ਕਿਹਾ ਕਿ ਇਸ ਕੈਲੰਡਰ ਨੂੰ ਘਰ ਘਰ ਪੰਹੁਚਾਇਆ ਜਾਵੇਗਾ ਤਾਂ ਕਿ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਵਿਰੁਧ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕੇ| ਇਸ ਮੌਕੇ ਐਸੋਸੀਏਸ਼ਨ ਦੇ ਕਾਰਜਕਾਰੀ ਜਨਰਲ ਸਕੱਤਰ ਸ੍ਰੀ ਜਗਦੀਸ਼ ਸਿੰਘ ਸਰਾਓਂ, ਸੀ. ਮੀਤ ਪ੍ਰਧਾਨ ਜਸਵੰਤ ਸਿੰਘ ਬਾਗੜੀ, ਮੀਤ ਪ੍ਰਧਾਨ ਜਸਮੇਰ ਸਿੰਘ ਬਾਠ, ਸਲਾਹਕਾਰ ਜਰਨੈਲ ਸਿੰਘ ਕ੍ਰਾਂਤੀ, ਵਿੱਤ ਸਕੱਤਰ ਗਿਆਨ ਸਿੰਘ ਮੁਲਾਪੁਰ, ਖਰੜ ਯੂਨਿਟ ਪ੍ਰਧਾਨ ਬਲਬੀਰ ਸਿੰਘ, ਖਰੜ ਯੂਨਿਟ ਦੇ ਜਨਰਲ ਸਕੱਤਰ ਬਾਬੂ ਸਿੰਘ, ਬਲਬੀਰ ਸਿੰਘ , ਮਾਸਟਰ ਦਲੀਪ ਸਿੰਘ, ਫੀਕਰ ਚੰਦ, ਮਲਾਗਰ ਸਿੰਘ, ਚਰਨ ਸਿੰਘ ਸੈਣੀ, ਸਤਪਾਲ ਰਾਣਾ, ਅਜਮੇਰ ਸਿੰਘ, ਯਾਦਵਿੰਦਰ ਸਿੰਘ ਸਿਧੂ, ਰਘਬੀਰ ਸਿੰਘ, ਜੈ ਸਿੰਘ ਸੈਂਹਬੀ, ਮੰਗਤ ਸਿੰਘ, ਕੁਲਦੀਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *