ਪੈਂਸ਼ਨਰਾਂ ਵੱਲੋਂ ਮਈ ਦਿਵਸ ਸਮਾਰੋਹ ਮਨਾਉਣ ਦਾ ਫੈਸਲਾ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਪੰਜਾਬ ਗੌਰਮਿੰਟ ਪੈਂਸ਼ਨਰਜ਼ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ: ਰਘਬੀਰ ਸਿੰਘ ਸੰਧੂ ਪ੍ਰਧਾਨ   ਦੀ ਪ੍ਰਧਾਨਗੀ  ਹੇਠ ਹੋਈ  ਜਿਸ ਵਿੱਚ ਮੋਹਨ ਸਿੰਘ ਜਨਰਲ ਸਕੱਤਰ, ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਸੁੱਚਾ ਸਿੰਘ ਕਲੌੜ ਮੀਤ ਪ੍ਰਧਾਨ, ਸੰਤੋਖ ਸਿੰਘ ਵਿੱਤ ਸਕੱਤਰ,  ਮੂਲ ਰਾਜ ਸ਼ਰਮਾ ਵਧੀਕ ਜਨਰਲ ਸਕੱਤਰ,  ਸੁਖਪਾਲ ਸਿੰਘ ਹੁੰਦਲ ਸੰਗਠਨ ਸਕੱਤਰ,  ਭੁਪਿੰਦਰ ਸਿੰਘ ਬੱਲ,  ਪ੍ਰੇਮ ਸਿੰਘ, ਸੰਤੋਖ ਸਿੰਘ, ਭਗਤ ਰਾਮ ਰੰਗਾੜਾ  ਮੈਂਬਰ  ਸ਼ਾਮਲ ਹੋਏ| ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ (ਮਈ ਦਿਵਸ )  ਦਾ ਸਮਾਰੋਹ  ਪਹਿਲੀ ਮਈ ਨੂੰ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕਰਨ  ਅਤੇ ਸਮਾਰੋਹ ਦੀ ਤਿਆਰੀ ਲਈ ਬੁਲਾਈ ਗਈ ਸੀ|
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਈ ਦਿਵਸ ਦੀ ਮਹੱਤਤਾ ਅੱਜ ਦੇ ਸੰਦਰਭ  ਵਿੱਚ ਬਹੁਤ ਹੀ ਵਧ ਜਾਂਦੀ ਹੈ ਜਦੋਂਕਿ ਦਸਾਂ ਨਹੁੰਆਂ ਦੀ ਕਿਰਤ ਅਤੇ ਮਿਹਨਤ ਦੀ  ਪ੍ਰਾਈਵੇਟ ਅਦਾਰਿਆਂ ਵੱਲੋਂ ਭਾਰੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ| ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਲਗਾਤਾਰ ਕਟੌਤੀਆਂ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਤੇ ਖੋਰਾ ਲਾਇਆ ਜਾ ਰਿਹਾ ਹੈ| ਮੀਟਿੰਗ ਵਿੱਚ  ਫੈਸਲਾ ਕੀਤਾ ਗਿਆ ਕਿ ਪਹਿਲੀ ਮਈ ਨੂੰ ਸਵੇਰੇ 9.00 ਵਜੇ ਰੋਜ਼ ਗਾਰਡਨ ਦੇ ਬਾਹਰਵਾਰ ਐਚ.ਐਮ. ਕੁਆਟਰਾਂ ਦੇ ਸਾਹਮਣੇ ਫੇਜ਼  3ਬੀ-1 ਮੁਹਾਲੀ ਵਿਖੇ ਮਈ ਦਿਵਸ ਸਮਾਰੋਹ ਮਨਾਇਆ  ਜਾਵੇ  ਤਾਂਕਿ ਸ਼ਿਕਾਗੋ ਦੇ ਸ਼ਹੀਦਾਂ ਨੂੰ  ਨਤਮਸਤਕ ਹੋ ਕੇ ਸ਼ਰਧਾਂਜਲੀ ਦਿੱਤੀ ਜਾਵੇ ਅਤੇ  ਪੈਨਸ਼ਨਰਾਂ ਦੀਆਂ  ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇ|
ਸੰਸਥਾ ਦੇ ਜਨਰਲ ਸਕੱਤਰ ਸ੍ਰ. ਮੋਹਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰ: ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ (ਜੋਕਿ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸੰਬੰਧੀ ਸਦਾ ਪੈਨਸ਼ਨਰਾਂ ਦਾ ਸਾਥ ਦਿੰਦੇ ਰਹੇ ਹਨ) ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ|

Leave a Reply

Your email address will not be published. Required fields are marked *