ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ ਤੇ ਇੱਕ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ


ਪੈਰਿਸ, 17 ਅਕਤੂਬਰ (ਸ.ਬ.) ਫਰਾਂਸ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਬੱਚਿਆਂ ਨੂੰ ਦਿਖਾਏ ਜਾਣ ਤੋਂ ਨਾਰਾਜ਼ ਇਕ ਵਿਅਕਤੀ ਨੇ ਅਧਿਆਪਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਉਸ ਨੇ ਪਹਿਲਾਂ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾਏ ਅਤੇ ਫਿਰ ਅਧਿਆਪਕ ਦਾ ਗਲਾ ਵੱਢ ਦਿੱਤਾ| ਪੁਲੀਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਨੌਜਵਾਨ ਦੀ ਮੌਤ ਹੋ ਗਈ ਹੈ|
ਸਥਾਨਕ ਮੀਡੀਆਂ ਮੁਤਾਬਕ ਰਾਜਧਾਨੀ ਪੈਰਿਸ ਦੇ ਇਕ ਸਕੂਲ ਦੇ ਅਧਿਆਪਕ ਸੈਮੁਅਲ ਨੇ ਬੱਚਿਆਂ ਨੂੰ ਵਿਅਕਤਿਤਵ ਦੀ ਆਜ਼ਾਦੀ ਬਾਰੇ ਪੜ੍ਹਾਉਂਦੇ ਹੋਏ ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਇਆ ਸੀ, ਜਿਸ ਨਾਲ ਹਮਲਾਵਰ ਬੇਹੱਦ ਨਾਰਾਜ਼ ਸੀ| ਉਹ ਚਾਕੂ ਲੈ ਕੇ ਪਹੁੰਚਿਆ ਅਤੇ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾਉਂਦੇ ਹੋਏ ਅਧਿਆਪਕ ਦਾ ਗਲਾ ਵੱਢ ਦਿੱਤਾ| ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਪਰ ਹਮਲਾਵਰ ਨੇ ਸਰੈਂਡਰ ਕਰਣ ਦੀ ਬਜਾਏ ਪੁਲੀਸ ਨੂੰ ਹੀ ਡਰਾਉਣ ਦੀ ਕੋਸ਼ਿਸ਼ ਕੀਤੀ| ਇਸ ਦੇ ਬਾਅਦ ਜਵਾਬੀ ਕਾਰਵਾਈ ਵਿਚ ਪੁਲੀਸ ਦੀ ਗੋਲੀ ਨਾਲ ਉਸ ਦੀ ਮੌਤ ਹੋ ਗਈ|
ਪੁਲੀਸ ਨੇ ਹਮਲਾਵਰ ਦੀ ਪਛਾਣ ਨਹੀਂ ਦੱਸੀ ਹੈ ਪਰ ਇੰਨਾ ਦੱਸਿਆ ਹੈ ਕਿ ਉਹ 18 ਸਾਲਾ ਸ਼ੱਕੀ ਇਸਲਾਮਿਕ ਅੱਤਵਾਦੀ ਸੀ ਅਤੇ ਮਾਸਕੋ ਵਿਚ ਪੈਦਾ ਹੋਇਆ ਸੀ| ਪੁਲੀਸ ਦਾ ਮੰਨਣਾ ਹੈ ਕਿ ਦੋਸ਼ੀ ਦੀ ਬੱਚੀ ਵੀ ਉਸੇ ਸਕੂਲ ਵਿਚ ਪੜ੍ਹਦੀ ਸੀ| ਇਹ ਵਾਰਦਾਤ ਪੈਰਿਸ ਤੋਂ 25 ਮੀਲ ਦੂਰ ਕਾਨਫਲੈਂਸ-ਸੈਂਟੇ-ਆਨੋਰਾਇਨ ਵਿਚ ਸਕੂਲ ਦੇ ਨਜ਼ਦੀਕ ਵਾਪਰੀ| ਪੁਲੀਸ ਨੇ ਇਕ ਨਾਬਾਲਗ ਸਮੇਤ 4 ਹੋਰ ਦੋਸ਼ੀਆਂ ਨੂੰ ਵੀ ਇਸ ਸੰਬੰਧ ਵਿਚ ਗ੍ਰਿਫਤਾਰ ਕੀਤਾ ਹੈ|

Leave a Reply

Your email address will not be published. Required fields are marked *