ਪੈਟਰੋਲ ਅਤੇ ਡੀਜਲ ਨੂੰ ਜੀ ਐਸ ਟੀ ਨਾਲ ਜੋੜਨ ਦੀ ਮੰਗ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ   ਫੈਡਰੇਸ਼ਨ ਐਸ ਏ ਐਸ ਨਗਰ ਦੇ ਇੱਕ ਵਫਦ ਨੇ ਇੰਜ. ਪੀ ਐਸ ਵਿਰਦੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੈਟਰੋਲ-ਡੀਜਲ ਨੂੰ ਵੀ ਜੀ ਐਸ ਟੀ ਨਾਲ ਜੋੜਿਆ ਜਾਵੇ|
ਇਸ ਮੌਕੇ ਵਫਦ ਦੇ ਆਗੂਆਂ ਨੇ ਕਿਹਾ ਕਿ ਨਾਗਰਿਕਾਂ ਨੂੰ ਪੈਟਰੋਲ-ਡੀਜਲ ਉੱਪਰ 57 ਫੀਸਦੀ ਟੈਕਸ ਦੇਣਾ ਪੈ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਹੈ| ਇਸ ਲਈ ਪੈਟਰੋਲ ਡੀਜਲ ਨੂੰ ਵੀ ਜੀ ਐਸ ਟੀ ਨਾਲ ਜੋੜਿਆ ਜਾਵੇ| ਇਸ ਮੌਕੇ ਸਵਿੰਦਰ ਸਿੰਘ ਖੋਖਰ, ਸ੍ਰ. ਮਹਿੰਦਰ ਸਿੰਘ, ਪ੍ਰਵੀਨ ਕੁਮਾਰ, ਜਸਵੰਤ ਸਿੰਘ ਸੋਹਲ, ਗਿਆਨ ਸਿੰਘ, ਮਨਜੀਤ ਕੌਰ, ਗੁਰਚਰਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *