ਪੈਟਰੋਲ ਅਤੇ ਡੀਜਲ ਨੂੰ ਜੀ ਐਸ ਟੀ ਤੋਂ ਬਾਹਰ ਰੱਖਣ ਦੀ ਨਿਖੇਧੀ

ਐਸ ਏ ਐਸ ਨਗਰ, 3 ਜੁਲਾਈ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ  ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਸ੍ਰ. ਪਵਿੱਤਰ ਸਿੰਘ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜੀ.ਐਸ.ਟੀ ਅਤੇ ਹੋਰ ਮਾਮਲਿਆਂ ਉਪਰ ਵਿਚਾਰ ਕੀਤਾ ਗਿਆ|
ਮੀਟਿੰਗ ਵਿੱਚ ਦੇਸ਼ ਵਿਚ ਜੀ.ਐਸ.ਟੀ ਲਾਗੂ ਕਰਨ ਤੇ ਪੈਟਰੋਲ ਅਤੇ ਡੀਜ਼ਲ ਨੂੰ ਇਸ ਦੇ ਅਧਾਰ ਖੇਤਰ ਵਿਚ ਨਾ ਲਿਆਉਣ ਦੀ ਸਖਤ  ਨਿਖੇਧੀ ਕੀਤੀ ਗਈ|
ਮੀਟਿੰਗ ਵਿੱਚ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਦੀ ਘੱਟ ਮਾਤਰਾ ਦੇਣ ਦੀ ਕਾਰਵਾਈ ਤੇ ਰੋਕ ਲਗਾਉਣ, ਸ਼ਹਿਰ ਵਿਚ ਚਲ ਰਹੇ ਥ੍ਰੀ ਵੀਲਰਾਂ ਦੇ ਰੇਟ ਫਿਕਸ ਕਰਨ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕਾਰ ਪਾਰਕਿੰਗ ਦੇ ਰੇਟਾਂ ਨੂੰ ਘੱਟ ਕਰਨ  ਦੀ ਵੀ ਮੰਗ ਕੀਤੀ ਗਈ|  ਮੀਟਿੰਗ ਵਿੱਚ  ਸ਼ਹਿਰ ਵਿਚ ਫੂਡ ਸੈਫਟੀ ਐਕਟ ਨੂੰ ਪੂਰੀ ਤਰਾਂ ਲਾਗੂ ਕਰਨ,  ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਪਾਸੋਂ ਪ੍ਰਾਪਰਟਰੀ ਟੈਕਸ ਵਸੂਲਣ  ਵੇਲੇ ਲਗਾਏ ਜੁਰਮਾਨੇ ਤੇ ਰੋਕ ਲਗਾਉਣ, ਬਿਜ਼ਲੀ ਦੇ ਖਰਾਬ  ਮੀਟਰਾਂ ਦੀ ਜਾਂਚ ਲਈ ਰੋਪੜ ਤੋਂ ਸਿਵਾਏ ਹੋਰ ਲੈਬਾਰਟਰੀ ਖੋਲਣ ਅਤੇ ਸ਼ਹਿਰ ਵਿਚ ਰੋਜ਼ਾਨਾਂ ਅਣ ਐਲਾਨੇ ਬਿਜ਼ਲੀ ਦੇ ਕੱਟਾਂ ਨੂੰ ਰੋਕਣ ਦੀ ਵੀ ਮੰਗ ਕੀਤੀ ਗਈ|
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸ: ਅਲਬੇਲ ਸਿੰਘ ਸਿਆਣ, ਏ.ਐਨ ਸ਼ਰਮਾ, ਮਨਜੀਤ ਸਿੰਘ ਭੱਲਾ, ਸੁਵਿੰਦਰ ਸਿੰਘ ਖੋਖਰ, ਐਮ.ਐਮ ਚੋਪੜਾ, ਜੈ ਸਿੰਘ ਸੈਂਹਬੀ, ਜਗਜੀਤ ਸਿੰਘ ਅਰੋੜਾ, ਜਸਮੇਰ ਸਿੰਘ ਬਾਠ, ਹਰਬਿੰਦਰ ਸਿੰਘ ਸੈਣੀ, ਜਸਵੰਤ ਸਿੰਘ ਸੋਹਲ, ਮਹਿੰਦਰ ਸਿੰਘ, ਗਿਆਨ ਸਿੰਘ, ਸੁਰਮੁਖ ਸਿੰਘ, ਜਗਤਾਰ ਸਿੰਘ ਬਬਰਾ, ਪਰਵੀਨ ਕੁਮਾਰ, ਗੁਰਚਰਨ ਸਿੰਘ, ਸੋਹਨ ਲਾਲ ਸ਼ਰਮਾ, ਲਛਮਣ ਸਿੰਘ ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *