ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਿਰੰਤਰ ਜਾਰੀ

ਨਵੀਂ ਦਿੱਲੀ, 4 ਸਤੰਬਰ (ਸ.ਬ.) ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਇਕ ਵਾਰ ਫਿਰ ਵਾਧਾ ਹੋਇਆ| ਇਹ ਲਗਾਤਾਰ ਦਸਵਾਂ ਦਿਨ ਹੈ, ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ| ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਲਈ ਤੇਲ ਦੀਆਂ ਕੀਮਤਾਂ ਜੇਬ ਉਤੇ ਹੋਰ ਬੋਝ ਵਧਾ ਸਕਦੀਆਂ ਹਨ| ਅੱਜ ਨਵੀਂ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 16 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 19 ਪੈਸੇ ਦਾ ਵਾਧਾ ਹੋਇਆ ਹੈ| ਦਿੱਲੀ ਵਿਚ ਹੁਣ ਪੈਟਰੋਲ 79.31 ਪ੍ਰਤੀ ਲੀਟਰ ਤੇ ਡੀਜ਼ਲ 71.34 ਪ੍ਰਤੀ ਲੀਟਰ ਹੈ|

Leave a Reply

Your email address will not be published. Required fields are marked *