ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ, 10 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ

ਨਵੀਂ ਦਿੱਲੀ, 7 ਸਤੰਬਰ (ਸ.ਬ.) ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ| ਅੱਜ ਦਿੱਲੀ ਵਿੱਚ ਪੈਟਰੋਲ 48 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਜਦਕਿ ਡੀਜ਼ਲ ਵਿੱਚ 52 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ| ਵਧੀਆਂ ਹੋਈਆਂ ਕੀਮਤਾਂ ਤੋਂ ਬਾਅਦ ਦਿੱਲੀ ਵਿੱਚ ਡੀਜ਼ਲ ਦੀ ਕੀਮਤ 72 ਰੁਪਏ 7 ਪੈਸੇ ਪ੍ਰਤੀ ਲੀਟਰ ਜਦਕਿ ਪੈਟਰੋਲ 79 ਰੁਪਏ 99 ਪੈਸੇ ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ|
ਮੁੰਬਈ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਜਾਰੀ ਹੈ| ਅੱਜ ਮੁੰਬਈ ਵਿੱਚ ਪੈਟਰੋਲ 48 ਪੈਸੇ ਪ੍ਰਤੀ ਲੀਟਰ ਉੱਤੇ ਚਲਾ ਗਿਆ ਜਦਕਿ ਡੀਜ਼ਲ ਵਿੱਚ 55 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ| ਮੁੰਬਈ ਵਿੱਚ ਪੈਟਰੋਲ ਦੀਆਂ ਨਵੀਆਂ ਕੀਮਤਾਂ 87 ਰੁਪਏ 99 ਪੈਸੇ ਪ੍ਰਤੀ ਲੀਟਰ ਉਤੇ ਡੀਜ਼ਲ ਦੀ ਕੀਮਤ ਵਿੱਚ 76 ਰੁਪਏ 51 ਪੈਸੇ ਪ੍ਰਤੀ ਲੀਟਰ ਹੋ ਗਈ ਹੈ|
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਿਕਾਰਡ ਤੋੜ ਵਾਧਾ ਜਾਰੀ ਹੈ| ਸਰਕਾਰ ਵੱਲੋਂ ਵਧੀਆਂ ਹੋਈਆਂ ਕੀਮਤਾਂ ਉਤੇ ਰਾਹਤ ਦੇ ਕੋਈ ਆਸਾਰ ਨਹੀਂ| ਕਾਂਗਰਸ ਨੇ ਤੇਲ ਦੀਆਂ ਕੀਮਤਾਂ ਦੇ ਰੋਸ ਵਜੋਂ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ| ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੋਂ ਇਲਾਵਾ ਐਲਪੀਜੀ ਗੈਸ ਦੀ ਕੀਮਤ ਦੁੱਗਣੀ ਹੋ ਚੁੱਕੀ ਹੈ| ਉਨ੍ਹਾਂ ਕਿਹਾ ਕਿ 10 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਭਾਰਤ ਬੰਦ ਰਹੇਗਾ|

Leave a Reply

Your email address will not be published. Required fields are marked *