ਪੈਟਰੋਲ ਪੰਪ ਅੱਗੇ ਲੱਗਦੀਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 11 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਸਥਿਤ ਪੈਟਰੋਲ ਪੰਪ ਉਪਰ ਹਰ ਸਮੇਂ ਹੀ ਸੀ ਐਨ ਜੀ ਭਰਵਾਉਣ ਆਏ ਆਟੋਆਂ ਅਤੇ ਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਉਥੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਵਾਹਨਾਂ ਦੀਆਂ ਇਹਨਾਂ ਲੰਬੀਆਂ ਲਾਈਨਾਂ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਅੱਜ ਵੀ ਇਸ ਪੈਟਰੋਲ ਪੰਪ ਉਪਰ ਸੀ ਐਨ ਜੀ ਭਰਵਾਉਣ ਆਏ ਆਟੋਆਂ ਅਤੇ ਕਾਰਾਂ ਦੀ ਲਾਈਨ ਕਾਫੀ ਲੰਬੀ ਸੀ,ਜੋ ਕਿ ਇਸ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਫੇਜ਼ 6 ਅਤੇ ਫੇਜ਼ 1 ਦੇ ਲਾਈਟ ਚੌਂਕ ਤਕ ਪਹੁੰਚ ਗਈ ਸੀ| ਵਾਹਨਾਂ ਦੀ ਇਸ ਲੰਬੀ ਲਾਈਨ ਨਾਲ ਆਵਾਜਾਈ ਵਿੱਚ ਵੀ ਵਿਘਨ ਪੈ ਰਿਹਾ ਸੀ, ਜਿਸ ਕਰਕੇ ਲੋਕ ਬਹ ਪ੍ਰੇਸ਼ਾਨ ਹੋ ਰਹੇ ਸਨ|

Leave a Reply

Your email address will not be published. Required fields are marked *