ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ਤੇ ਲੁੱਟੇ 70-80 ਹਜ਼ਾਰ ਰੁਪਏ

ਹਰਿਆਣਾ, 8 ਜੂਨ (ਸ.ਬ.) ਪਿੰਡ ਢੋਲਵਾਹਾ ਵਿਖੇ ਲੁਟੇਰਿਆਂ ਨੇ ਅੱਜ ਪਿਸਤੌਲ ਦੀ ਨੋਕ ਤੇ ਇੱਕ ਪੈਟਰੋਲ ਪੰਪ ਤੋਂ 70-80 ਹਜ਼ਾਰ ਲੁੱਟ ਲਏ ਗਏੇ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਹੁਸ਼ਿਆਰਪੁਰ ਗਏ ਹੋਏ ਸਨ| ਇਸ ਦੌਰਾਨ ਪੰਪ ਤੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਫੋਨ ਤੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਦੁਪਿਹਰ 12 ਵਜੇ ਦੇ ਕਰੀਬ ਤਿੰਨ ਮੋਟਰਸਾਈਕਲਾਂ ਤੇ ਸਵਾਰ 6 ਵਿਅਕਤੀਆਂ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਨੇ ਪਿਸਤੌਲ ਦੀ ਨੋਕ ਤੇ 70-80 ਹਜ਼ਾਰ ਲੁੱਟ ਲਏ|

Leave a Reply

Your email address will not be published. Required fields are marked *