ਪੈਟਰੋਲ ਪੰਪ ਦੇ ਮੁਲਾਜ਼ਮ ਤੇ ਹਮਲਾ ਕਰਕੇ 10 ਲੱਖ, 45 ਹਜ਼ਾਰ ਰੁਪਏ ਲੁੱਟੇ

ਨਾਭਾ, 22 ਅਕਤੂਬਰ (ਸ.ਬ.) ਇੱਥੇ ਅੱਜ ਲੁਟੇਰਿਆਂ ਵਲੋਂ ਇੱਕ ਪੈਟਰੋਲ ਪੰਪ ਦੇ ਮੁਲਾਜ਼ਮ ਤੇ ਹਮਲਾ ਕਰਕੇ 10 ਲੱਖ, 45 ਹਜ਼ਾਰ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ| ਜਾਣਕਾਰੀ ਮੁਤਾਬਕ ਨਾਭਾ-ਪਟਿਆਲਾ ਰੋਡ ਤੇ ਸਥਿਤ ਸੰਦੀਪ ਪੈਟਰੋਲ ਪੰਪ ਦਾ ਜਗਸੀਰ ਸਿੰਘ ਨਾਮੀ ਮੁਲਾਜ਼ਮ ਇਹ ਰਕਮ ਬੈਂਕ ਵਿੱਚ ਜਮਾ ਕਰਾਉਣ ਜਾ ਰਿਹਾ ਸੀ| ਇਸ ਦੌਰਾਨ ਪਿੱਛਿਓਂ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਦੇ ਸਿਰ ਤੇ ਹਮਲਾ ਕੀਤੇ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ| ਫਿਲਹਾਲ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਲੁਟੇਰਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ|

Leave a Reply

Your email address will not be published. Required fields are marked *