ਪੈਟਰੋਲ ਵਿੱਚ ਰਾਹਤ, ਡੀਜ਼ਲ ਦਾ ਝਟਕਾ ਬਰਕਰਾਰ

ਨਵੀਂ ਦਿੱਲੀ, 16 ਜਨਵਰੀ (ਸ.ਬ.) ਅੱਜ ਯਾਨੀ 16 ਜਨਵਰੀ ਨੂੰ ਪੈਟਰੋਲ ਦੀ ਕੀਮਤ ਵਿੱਚ ਅੱਠ ਪੈਸੇ ਦੀ ਕਮੀ ਆਈ ਹੈ ਜਦਕਿ ਡੀਜ਼ਲ ਦੀ ਕੀਮਤ ਲਗਾਤਾਰ 7ਵੇਂ ਦਿਨ ਵੀ ਵਧੀ ਹੈ| ਤੇਲ ਮਾਰਕੀਟਿੰਗ ਕੰਪਨੀਆਂ ਨੇ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ ਅੱਜ ਪੈਟਰੋਲ ਦੀ ਕੀਮਤ ਵਿੱਚ 8 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਹੈ|
ਉਧਰ ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ ਵਿੱਚ 12 ਪੈਸੇ ਦਾ ਵਾਧਾ ਕੀਤਾ ਗਿਆ ਹੈ| ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ, ਦਿੱਲੀ, ਮੁੰਬਈ ਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ 70.33 ਰੁਪਏ, 72.97 ਰੁਪਏ ਤੇ 73.00 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ| ਚਾਰ ਮਹਾਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਇਹ 64.59 ਰੁਪਏ, 66.59 ਰੁਪਏ, 67.62 ਰੁਪਏ ਤੇ 68.22 ਰੁਪਏ ਪ੍ਰਤੀ ਲੀਟਰ ਹੋ ਗਈ ਹੈ|
ਅੱਜ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ| ਜਦਕਿ ਬ੍ਰੈਂਟ ਕਰੂਡ ਦੀ ਕੀਮਤ ਅਜੇ ਵੀ 60 ਡਾਲਰ ਪ੍ਰਤੀ ਬੈਰਲ ਤੋਂ ਉਪਰ ਹੀ ਹੈ| ਬ੍ਰੈਂਟ ਕਰੂਡ ਫਿਊਚਰਸ 60.46 ਡਾਕਰ ਪ੍ਰਤੀ ਬੈਰਲ ਤੇ ਹੈ| ਬਲਿਊ ਕਰੂਡ 51.88 ਡਾਲਰ ਪ੍ਰਤੀ ਬੈਰਲ ਤੇ ਟ੍ਰੇਡ ਕਰ ਰਿਹਾ ਹੈ|

Leave a Reply

Your email address will not be published. Required fields are marked *