ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਸਬੰਧੀ ਕੈਪਟਨ ਸਰਕਾਰ ਪੰਜਾਬ ਵਿੱਚ ਸੂਬਾਈ ਟੈਕਸ ਘਟਾਵੇ : ਕੁੰਭੜਾ

ਐਸ.ਏ.ਐਸ. ਨਗਰ, 14 ਜੂਨ (ਸ.ਬ.) ਪੰਜਾਬ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨੀਂ ਛੂਹ ਰਹੀਆਂ ਕੀਮਤਾਂ ਉਤੇ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਮੁਹਾਲੀ ਦੇ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਆਮ ਆਦਮੀ ਨੂੰ ਰਾਹਤ ਦਿਵਾਉਣਾ ਚਾਹੁੰਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਉਤੇ ਸੂਬਾਈ ਟੈਕਸ ਨੂੰ ਘੱਟ ਕਰੇ|
ਉਹਨਾਂ ਕਿਹਾ ਕਿ ਉੱਤਰੀ ਭਾਰਤ ਵਿਚੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਸਭ ਤੋਂ ਜ਼ਿਆਦਾ ਹਨ| ਇਸ ਮਾਮਲੇ ਵਿੱਚ ਪੂਰੇ ਮੁਲਕ ਅੰਦਰ ਪੰਜਾਬ ਤੀਜੇ ਨੰਬਰ ਤੇ ਹੈ| ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਕਾਂਗਰਸ ਸਰਕਾਰ ਜੇਕਰ ਚਾਹੇ ਤਾਂ ਇੱਕੋ ਵਾਰੀ ਵਿੱਚ ਇਹਨਾਂ ਕੀਮਤਾਂ ਨੂੰ 20 ਰੁਪਏ ਪ੍ਰਤੀ ਲੀਟਰ ਤਕ ਘਟਾ ਸਕਦੀ ਹੈ, ਪ੍ਰੰਤੂ ਇਸ ਸਰਕਾਰ ਨੇ ਇਹਨਾਂ ਪੈਟਰੋਲੀਅਮ ਵਸਤਾਂ ਦੀ ਕੀਮਤ ਇੱਕ ਪੈਸਾ ਵੀ ਘੱਟ ਨਹੀਂ ਕੀਤੀ|
ਉਨ੍ਹਾਂ ਕਿਹਾ ਕਿ 6 ਭਾਜਪਾ ਸਾਸ਼ਤ ਸੂਬਿਆਂ ਦੀ ਤਰ੍ਹਾਂ ਕੇਰਲਾ ਸਰਕਾਰ ਨੇ ਵੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਆਪਣਾ ਟੈਕਸ ਘੱਟ ਕਰ ਦਿੱਤਾ ਹੈ| ਪਰੰਤੂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੈਟਰੋਲ ਤੇ ਡੀਜ਼ਲ ਤੋਂ ਸੂਬਾਈ ਟੈਕਸ ਘੱਟ ਕਰਨ ਤੋਂ ਇਨਕਾਰ ਕਰ ਚੁੱਕੇ ਹਨ|
ਜਥੇਦਾਰ ਕੁੰਭੜਾ ਨੇ ਬੀਤੇ ਦਿਨੀਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਪ੍ਰਦਰਸ਼ਨ ਨੂੰ ਵੀ ਫੋਕਾ ਦਿਖਾਵਾ ਦੱਸਿਆ|

Leave a Reply

Your email address will not be published. Required fields are marked *