ਪੈਦਲ ਯਾਤਰੀਆਂ ਲਈ ਸੁਰਖਿਆ ਹਫਤਾ ਸ਼ੁਰੂ
ਪਟਿਆਲਾ, 3 ਦਸੰਬਰ (ਜਸਵਿੰਦਰ ਸਂੈਡੀ)ਪਟਿਆਲਾ ਪੁਲੀਸ ਨੇ ਪੈਦਲ ਯਾਤਰੀਆਂ ਲਈ ਸੁਰੱਖਿਆ ਹਫਤਾ ਸ਼ੁਰੂ ਕੀਤਾ ਹੈ| ਇਸ ਮੁਹਿੰਮ ਤਹਿਤ ਸੜਕ ਤੇ ਆਉਣ ਵਾਲੇ ਪੈਦਲ ਯਾਤਰੀਆਂ ਨੂੰ ਜ਼ੈਬਰਾ ਕਰਾਸਿੰਗ ਬਾਰੇ ਦੱਸਿਆ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਟ੍ਰੈਫਿਕ ਅੱਛਰੂ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੈਦਲ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਜ਼ੇਬਰਾ ਕਰਾਸਿੰਗ ਬਾਰੇ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕ ਪਾਰ ਕਰਨ ਬਾਰੇ ਦੱਸਿਆ ਜਾਵੇਗਾ| ਉਹਨਾਂ ਕਿਹਾ ਕਿ ਜਿਸ ਚੌਕ ਵਿੱਚ ਕੋਈ ਕਰਾਸਿੰਗ ਨਹੀਂ ਹੈ, ਉਥੇ ਮਿਉਂਸਪਲ ਕਾਰਪੋਰੇਸ਼ਨ ਪਟਿਆਲਾ ਨਾਲ ਗੱਲਬਾਤ ਉਥੇ ਜ਼ੈਬਰਾ ਕਰਾਸਿੰਗ ਲਾਈਟਿੰਗ ਵੀ ਲਗਵਾਈ ਜਾਵੇਗੀ|