ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਸੰਚਾਲਣ ਸਪੈਸ਼ਲ ਮੰਡਲ ਮੁਹਾਲੀ ਵਲੋਂ ਸੁਰਿੰਦਰ ਸਿੰਘ ਮੱਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਵਿਰੁੱਧ ਮੁਹਾਲੀ ਦਫਤਰ ਅੱਗੇ ਧਰਨਾ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਨੌਕਰੀ ਦੌਰਾਨ ਮਿਲਦੀ ਬਿਜਲੀ ਦੀ ਰਿਆਇਤ ਪਹਿਲਾਂ ਦੀ ਤਰਾਂ ਬਰਕਰਾਰ ਰੱਖੀ ਜਾਵੇ, ਡੀ ਏ ਦੀਆਂ ਬਕਾਇਆ ਕਿਸ਼ਤਾਂ ਅਤੇ ਏਰੀਅਰ ਦਿੱਤੇ ਜਾਣ, ਇਲਾਜ ਲਈ ਕੈਸ਼ਲੈਸ ਸਕੀਮ ਸੋਧ ਦੇ ਅਧਾਰ ਤੇ ਕੀਤੀ ਜਾਵੇ, ਫਿਕਸ ਮੈਡੀਕਲ ਬਿਲ 500 ਤੋਂ ਵਧਾ ਕੇ 2000 ਕੀਤਾ ਜਾਵੇ, ਪੇ ਗਰੇਡ 1 ਜਨਵਰੀ 2006 ਤੋਂ ਜਾਰੀ ਕੀਤਾ ਜਾਵੇ, 23 ਸਾਲਾਂ ਸਕੇਲ ਪੈਨਸ਼ਨਰਾਂ ਨੂੰ ਬਿਨਾ ਸ਼ਰਤ ਲਾਗੂ ਕੀਤਾ ਜਾਵੇ, ਪੇ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ| ਇਸ ਮੌਕੇ 10 ਦਸੰਬਰ ਦੀ ਪਟਿਆਲਾ ਰੈਲੀ ਵਿੱਚ ਹਿਸਾ ਲੈਣ ਦਾ ਫੈਸਲਾ ਵੀ ਕੀਤਾ ਗਿਆ|

Leave a Reply

Your email address will not be published. Required fields are marked *