ਪੈਨਸ਼ਨਰਜ ਕੰਨਫੈਡਰੇਸ਼ਨ ਵਲੋਂ ਵਿਧਵਾਵਾਂ ਅਤੇ ਤਲਾਕਸ਼ੁਦਾ ਮਹਿਲਾਵਾਂ ਦੀ ਫੈਮਿਲੀ ਪੈਨਸ਼ਨ ਬੰਦ ਕਰਨ ਦੀ ਨਿਖੇਧੀ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੀ ਇਕ ਮੀਟਿੰਗ  ਜਨਰਲ ਸਕੱਤਰ ਕਰਮ ਸਿੰਘ ਧਨੋਆ ਦੀ ਅਗਵਾਈ ਵਿਚ ਹੋਈ, ਇਸ ਮੌਕੇ ਸੰਬੋਧਨ ਕਰਦਿਆਂ ਸ ਧਨੋਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਮੌਕੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਵਿਚ ਕਿਹਾ ਸੀ ਕਿ  6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੋ ਮਹੀਨੇ ਦੇ ਅੰਦਰ ਅੰਦਰ ਲਾਗੂ ਕਰ ਦਿਤੀ ਜਾਵੇਗੀ, ਡੀ ਏ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ  ਦਿਤਾ ਜਾਵੇਗਾ|  ਇਸ ਬਕਾਇਆ 22 ਮਹੀਨਿਆਂ ਦਾ 19 ਫੀਸਦੀ ਬਣਦਾ ਹੈ| ਉਹਨਾਂ ਕਿਹਾ ਕਿ ਪੈਨਸ਼ਨਰਾਂ ਨੂੰ ਆਸ ਸੀ ਕਿ ਦੀਵਾਲੀ ਮੌਕੇ ਪੰਜਾਬ ਸਰਕਾਰ ਡੀ ਏ ਦਾ ਬਕਾਇਆ,  ਜਨਵਰੀ 2017 ਅਤੇ ਜੁਲਾਈ 2017 ਦੇ ਡੀ ਏ ਦੀਆਂ ਕਿਸ਼ਤਾਂ ਦੇ ਦੇਵੇਗੀ ਪਰ ਪੰਜਾਬ ਸਰਕਾਰ ਨੇ ਅਜਿਹਾ ਨਾ ਕਰਕੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਪਹਿਲਾਂ ਤੋਂ ਹੀ ਦਿਤੀਆਂ ਹੋਈਆਂ ਸਹੂਲਤਾਂ ਵੀ ਵਾਪਸ ਲੈ ਰਹੀ ਹੈ|  ਹੁਣ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰਕੇ ਵਿਧਵਾ ਅਤੇ ਤਲਾਕਸ਼ੁਦਾ ਮਹਿਲਾਵਾਂ ਨੂੰ ਮਿਲਦੀ ਫੈਮਿਲੀ ਪੈਨਸ਼ਨ ਬੰਦ ਕਰ ਦਿਤੀ ਹੈ|  ਜਿਸ ਕਾਰਨ ਪੈਨਸ਼ਨਰਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ|
ਉਹਨਾਂ ਕਿਹਾ ਕਿ ਪੈਨਸ਼ਨਰ ਕਨਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ 14 ਨਵੰਬਰ ਨੂੰ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਵੇਗੀ ਜਿਸ ਵਿਚ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਲਈ ਰੂਪ ਰੇਖਾ ਬਣਾਈ ਜਾਵੇਗੀ| ਉਹਨਾਂ ਮੰਗ ਕੀਤੀ ਕਿ ਤਲਾਕਸ਼ੁਦਾ ਅਤੇ ਵਿਧਵਾ ਲੜਕੀਆਂ ਦੀ ਬੰਦ ਕੀਤੀ ਫੈਮਿਲੀ ਪੈਨਸ਼ਨ ਮੁੜ ਬਹਾਲ ਕੀਤੀ ਜਾਵੇ| ਉਹਨਾਂ ਚਿਤਾਵਨੀ ਦਿਤੀ ਕਿ ਜੇ ਪੰਜਾਬ ਸਰਕਾਰ ਨੇ ਵਿਧਵਾ ਅਤੇ ਤਲਾਕਸ਼ੁਦਾ  ਮਹਿਲਾਵਾਂ ਨੂੰ ਮਿਲਦੀ ਫੈਮਿਲੀ ਪੈਨਸ਼ਨ ਬੰਦ ਕਰਨ ਦਾ ਫੈਸਲਾ ਰੱਦ ਕਰਕੇ ਇਹਨਾਂ ਦੀ ਫੈਮਿਲੀ ਪੈਨਸ਼ਨ ਮੁੜ ਸ਼ੁਰੂ ਨਾ ਕੀਤੀ ਤਾਂ ਪੈਨਸ਼ਨਰਾਂ ਵਲੋਂ ਵੱਡੇ ਪੱਧਰ ਉਪਰ ਸੰਘਰਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *