ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੈਨਸ਼ਨ ਡੇ ਸਮਾਗਮ 17 ਨੂੰ

ਐਸ.ਏ.ਐਸ.ਨਗਰ, 15 ਦਸੰਬਰ (ਸ.ਬ.) ਪੈਨਸਨਰਜ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ 17 ਦਸੰਬਰ ਨੂੰ ਪੈਨਸਨਰਜ ਡੇ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਇਹ ਸਮਾਗਮ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਵਿਖੇ ਕਰਵਾਇਆ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਏ.ਐਸ.ਖਹਿਰਾ ਸਾਬਕਾ ਵੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਣਗੇ| ਇਸ ਮੌਕੇ ਟਰੇਡ ਯੂਨੀਅਨ ਆਗੂ ਯਸ਼ਪਾਲ ਮੁੱਖ ਸੰਪਾਦਕ ਵਰਗ ਚੇਤਨ ਮੁੱਖ ਬੁਲਾਰੇ ਹੋਣਗੇ| ਸਮਾਗਮ ਵਿੱਚ ਐਸੋਸੀਏਸ਼ਨ ਦੇ ਪੰਜ ਸਭ ਤੋਂ ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ,  ਜਸਮੇਰ ਸਿੰਘ ਬਾਠ, ਬਲਬੀਰ ਸਿੰਘ ਧਾਨੀਆ, ਮਲਾਗਰ ਸਿੰਘ, ਬਲਬੀਰ ਸਿੰਘ, ਫਕੀਰ ਚੰਦ, ਬਲਦੇਵ ਸਿੰਘ ਢਿੱਲੋਂ, ਜੈ ਸਿੰਘ ਸੈਂਭੀ, ਗਿਆਨ ਸਿੰਘ, ਹਰਵਿੰਦਰ ਸਿੰਘ, ਜਸਵੰਤ ਸਿੰਘ ਬਾਗੜੀ ਵੀ ਮੌਜੂਦ ਸਨ|

Leave a Reply

Your email address will not be published. Required fields are marked *