ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ

ਐਸ ਏ ਐਸ ਨਗਰ, 20 ਜੂਨ  (ਸ.ਬ.) ਪੈਨਸ਼ਨਰਜ ਵੈਲਫੇਅਰ  ਐਸੋਸੀਏਸ਼ਨ  ਐੱਸ.ਏ.ਐੱਸ ਨਗਰ (ਮੁਹਾਲੀ) ਦੀ ਕਾਰਜਕਰਨੀ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸਰਕਾਰ ਪੈਨਸਨਰਜ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ| ਉਹਨਾਂ ਮੰਗ ਕੀਤੀ ਕਿ ਜੁਲਾਈ 15 ਤੋਂ ਦਸੰਬਰ 15, ਜਨਵਰੀ 16 ਤੋਂ ਅਕਤੂਬਰ 16 ਅਤੇ ਜੁਲਾਈ 16 ਤੋਂ ਦਸੰਬਰ 16 ਦਾ ਡੀ.ਏ. ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਜਨਵਰੀ 17 ਤੋਂ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ| ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ|
ਮੀਟਿੰਗ ਵਿੱਚ ਪ੍ਰੈਸ ਸਕੱਤਰ ਧਰਮ ਪਾਲ ਹੁਸ਼ਿਆਰਪੁਰੀ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ  ਬਾਗੜੀ, ਮੀਤ ਪ੍ਰਧਾਨ ਜਸਮੇਰ ਸਿੰਘ ਬਾਠ, ਚਰਨ ਸਿੰਘ, ਬਲਬੀਰ ਸਿੰਘ, ਜੈ ਸਿੰਘ ਸੈਂਭੀ, ਭੁਪਿੰਦਰ ਮਾਨ ਸਿੰਘ ਢੱਲ, ਜਗਦੀਸ਼ ਸਿੰਘ, ਮਲਾਗਰ ਸਿੰਘ, ਜਰਨੈਲ ਸਿੰਘ ਕਰਾਂਤੀ, ਛੱਜਾ ਸਿੰਘ, ਗਿਆਨ ਸਿੰਘ ਅਤੇ ਹਰਮਿੰਦਰ ਸਿੰਘ ਸੈਣੀ ਹਾਜ਼ਰ ਸਨ|

Leave a Reply

Your email address will not be published. Required fields are marked *