ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲਿਆਂ ਦੀ ਨਿਖੇਧੀ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ (ਰਜਿ) ਐਸ.ਏ.ਐਸ.ਨਗਰ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਕਰਮ ਸਿੰਘ ਧਨੋਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਮੈਂਬਰ ਹਾਜਰ ਹੋਏ| ਜਨਰਲ ਸਕੱਤਰ ਗੁਰਮੇਲ ਸਿੰਘ ਮੌਜੋਵਾਲ ਵੱਲੋਂ ਰਿਪੋਰਟ ਪੇਸ਼ ਕਰਦੇ ਹੋਏ ਮੈਂਬਰਾਂ ਨੂੰ ਦੱਸਿਆ ਕਿ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਦੂਜੀ ਯੂਨਿਟ ਡੇਰਾਬੱਸੀ ਤਹਿਸੀਲ ਦੇ ਪੈਨਸ਼ਨਰਾਂ ਦੀ ਯੂਨਿਟ ਬਣਾ ਦਿੱਤੀ ਗਈ ਹੈ ਜਿਸ ਦੇ ਪ੍ਰਧਾਨ ਯਾਦਵਿੰਦਰ ਸਿੰਘ ਨੂੰ ਬਣਾਇਆ ਗਿਆ ਹੈ| ਜਨਰਲ ਸਕੱਤਰ ਦੀ ਜਿੰਮੇਵਾਰੀ ਨਰਾਇਣ ਸਿੰਘ ਨੂੰ ਦਿੱਤੀ ਗਈ ਹੈ ਅਤੇ ਵਿੱਤ ਸਕੱਤਰ ਹਾਕਮ ਸਿੰਘ ਨੂੰ ਬਣਾਇਆ ਗਿਆ ਹੈ| ਪਹਿਲੀ ਯੂਨਿਟ ਤਹਿਸੀਲ ਖਰੜ ਵਿਖੇ ਪਹਿਲਾਂ ਹੀ ਵਧੀਆਂ ਕੰਮ ਕਰ ਰਹੀ ਹੈ ਜਿਸ ਦੇ ਪ੍ਰਧਾਨ ਬਲਵੀਰ ਸਿੰਘ ਧਾਨੀਆ ਅਤੇ ਜਨਰਲ ਸਕੱਤਰ ਬਾਬੂ ਸਿੰਘ ਹਨ| ਤੀਜੀ ਯੂਨਿਟ ਮੁਹਾਲੀ ਵਿਖੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ| ਜਿਸ ਦੀ ਪ੍ਰਵਾਨਗੀ ਹਾਊਸ ਵੱਲੋਂ ਦਿੱਤੀ ਜਾ ਚੁੱਕੀ ਹੈ ਯੂਨਿਟਾਂ ਦੇ ਆਧਾਰ ਉੱਤੇ ਜਲਦੀ ਹੀ ਜਿਲ੍ਹੇ ਦੀ ਨਵੀਂ ਚੋਣ ਕਰਵਾਈ ਜਾ ਰਹੀ ਹੈ|
ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਕੀਤੇ ਧਰੋਅ ਜਿਵੇਂ ਕਿ ਸ਼ਾਹਕੋਟ ਦੀ ਚੋਣ ਸਮੇਂ ਮੁੱਖ ਮੰਤਰੀ ਨੇ ਪੈਨਸ਼ਨਰਾਂ ਨਾਲ ਮੀਟਿੰਗ ਕਰਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਪ੍ਰੰਤੂ ਮੰਗਾਂ ਮੰਨ ਕੇ ਵੀ ਲਾਗੂ}ਨਹੀਂ ਕੀਤੀਆਂ ਜਿਵੇਂ ਕਿ ਡੀ.ਏ ਦੀਆਂ ਤਿੰਨ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ, ਅਤੇ ਡੀ.ਏ ਦਾ 22 ਮਹੀਨੇ ਦਾ 19% ਬਣਦੇ ਬਕਾਏ ਰਕਮ ਦਾ ਭੁਗਤਾਨ ਕੀਤਾ ਜਾਵੇ, ਪੇਅ ਕਮਿਸ਼ਨ ਦੀ ਰਿਪੋਰਟ ਕਮਿਸ਼ਨ ਤੋਂ ਲੈ ਕੇ ਲਾਗੂ ਕੀਤੀ ਜਾਵੇ, 20 ਸਾਲ ਦੀ ਸੇਵਾ ਉਪਰੰਤ ਪੂਰੀ ਪੈਨਸ਼ਨ ਦਿੱਤੀ ਜਾਵੇ, ਕੈਸ਼ ਲੈਸ ਹੈਲਥ ਸਕੀਮ ਨੂੰ ਸੋਧ ਕੇ ਲਾਗੂ ਕੀਤਾ ਜਾਵੇ, ਮੈਡੀਕਲ ਭੱਤਾ ਰੁਪਏ 2000 ਕੀਤਾ ਜਾਵੇ, ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਕੁੱਝ ਯੂਨਿਟਾਂ ਮੁਫਤ ਦੀ ਸਹੂਲਤ ਦਿੱਤੀ ਜਾਵੇ ਆਦਿ ਮੰਗਾਂ ਸ਼ਾਮਿਲ ਹਨ| ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਲਈ ਮਿਤੀ 14 ਅਗਸਤ 2018 ਨੂੰ ਲੁਧਿਆਣਾ ਵਿਖੇ ਮੀਟਿੰਗ ਸੱਦੀ ਗਈ ਹੈ|
ਇਸ ਮੌਕੇ ਜਗਦੀਸ਼ ਸਿੰਘ, ਜਸਵੰਤ ਸਿੰਘ ਬਾਗੜੀ, ਬਲਵੀਰ ਸਿੰਘ, ਮਲਾਗਰ ਸਿੰਘ, ਸੱਤਪਾਲ ਰਾਣਾ, ਬਲਦੇਵ ਸਿੰਘ ਢਿਲੋਂ, ਯਾਦਵਿੰਦਰ ਸਿੰਘ ਸਿੱਧੂ, ਤਾਰਾ ਚੰਦ, ਗਿਆਨ ਸਿੰਘ ਮੁੱਲਾਂਪੁਰ, ਕਰਨੈਲ ਸਿੰਘ, ਬਲਜੀਤ ਸਿੰਘ, ਚਰਨ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *