ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਅਨੁਸਾਰ ਐਸ.ਡੀ.ਐਮ. ਡੇਰਾਬੱਸੀ ਨੂੰ ਮੰਗ ਪੱਤਰ ਦਿੱਤਾ

ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਅਨੁਸਾਰ ਉਚ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਨੂੰ 12 ਸੂਤਰੀ ਮੰਗ ਪੱਤਰ ਦੇਣ ਦੀ ਕੜੀ ਵਿੱਚ ਅੱਜ ਡੇਰਾ ਬੱਸੀ ਵਿਖੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੰਗਾਂ ਲਾਗੂ ਕਰਵਾਉਣ ਲਈ 12 ਫਰਵਰੀ ਨੂੰ ਹੋ ਰਹੀ ਮਹਾਂ ਰੈਲੀ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਮੰਗ ਪੱਤਰ ਵਿੱਚ ਦਰਸਾਈਆਂ ਮੰਗਾਂ ਸੰਬੰਧੀ ਬੋਲਦਿਆਂ ਮੁਲਾਜ਼ਮਾਂ ਅਤੇ ਪ੍ਰਮੁੱਖ ਆਗੂ ਰਣਬੀਰ ਢਿੱਲੋਂ, ਕਰਤਾਰ ਸਿੰਘ ਪਾਲ, ਗੁਲਜ਼ਾਰ ਸਿੰਘ, ਕਰਮ ਚੰਦ, ਸੁਰਮੁਖ ਸਿੰਘ, ਅਰਵਿੰਦਰ ਕੁਮਾਰ, ਬਚਨਾ ਰਾਮ, ਬਲਦੇਵ ਸਿੰਘ, ਸੋਮਨਾਥ, ਪ੍ਰੇਮ ਚੰਦ ਸ਼ਰਮਾ, ਜਗਮੋਹਨ ਸਿੰਘ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਛੇਵੇਂ ਪੇਅ ਕਮਿਸ਼ਨ ਸੰਬੰਧੀ ਕੀਤੇ ਵਾਅਦਿਆਂ ਮੁਤਾਬਕ ਹਾਲੇ ਤੱਕ ਇਸਨੂੰ ਲਾਗੂ ਨਹੀਂ ਕੀਤਾ ਗਿਆ।

ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ, ਐਡਹਾਕ, ਕੰਟਰੈਕਟ, ਟੈਂਪਰੇਰੀ, ਆਊਟਸੋਰਸ ਕਰਮਚਾਰੀਆਂ ਨੂੰ ਐਕਟ 16 ਅਨੁਸਾਰ ਪੱਕਾ ਕੀਤਾ ਜਾਵੇ, 1.1.04 ਤੋਂ ਭਰਤੀ ਮੁਲਾਜ਼ਮਾਂ ਲਈ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਜਨਵਰੀ 2019, ਜੁਲਾਈ 2019 ਤੇ ਜਨਵਰੀ 2020 ਦੀਆਂ ਮਹਿੰਗਾਈ ਭਂੱਤੇ ਦੀਆਂ ਕਿਸ਼ਤਾਂ ਸਮੇਤ ਬਕਾਏ ਜਾਰੀ ਕੀਤੇ ਜਾਣ, ਪੁਨਰਗਠਨ ਦੇ ਨਾਂ ਤੇ ਵੱਖ ਵੱਖ ਅਦਾਰਿਆਂ ਵਿੱਚ ਕੀਤੀ ਜਾ ਰਹੀ ਮੁਲਾਜ਼ਮਾਂ ਦੀ ਛਾਂਟੀ ਦੀ ਤਜਵੀਜ਼ ਰੱਦ ਕੀਤੀ ਜਾਵੇ, ਵਿਕਾਸ ਦੇ ਨਾਂ ਤੇ ਹੋ ਰਹੀ 200 ਰੁਪਏ ਮਹੀਨੇ ਦੀ ਕਟੌਤੀ ਬੰਦ ਕੀਤੀ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਮਹੀਨਾ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਲਾਗੂ ਕੀਤੀਆਂ ਜਾਣ।

Leave a Reply

Your email address will not be published. Required fields are marked *