ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵਲੋਂ 22 ਮਾਰਚ ਦੀ ਰੈਲੀ ਸਬੰਧੀ ਵੱਖ ਵੱਖ ਮੀਟਿੰਗਾਂ

ਐਸ ਏ ਐਸ ਨਗਰ, 17 ਮਾਰਚ (ਸ.ਬ.) ਪੈਨਸ਼ਨਰਾਂ ਦੀਆਂ ਦੋ ਵੱਖ ਵੱਖ ਜਥੇਬੰਦੀਆਂ ਵਲੋਂ ਵੱਖ ਵੱਖ ਮੀਟਿੰਗਾਂ ਕਰਕੇ 22 ਮਾਰਚ ਦੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਪੈਨਸਨਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਧਨੋਆ ਨੇ ਕਿਹਾ ਪੰਜਾਬ ਸਟੇਟ ਪੈਨਸ਼ਨਰਜ ਜੁਆਂਇੰਟ ਫਰੰਟ ਵਲੋਂ 22 ਮਾਰਚ ਨੂੰ ਫੇਜ਼ 6 ਮੁਹਾਲੀ ਵਿਖੇ ਰੈਲੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੈਨਸ਼ਨਰਾਂ ਦੀਆਂ ਜੋ ਮੰਗਾਂ ਮੰਨੀਆਂ ਸਨ ਉਹਨਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਇਨਕਾਰੀ ਹੋ ਗਈ ਹੈ|
ਇਸ ਮੌਕੇ ਜਰਨੈਲ ਸਿੰਘ ਕਰਾਂਤੀ, ਜਸਵੰਤ ਸਿੰਘ ਬਾਗੜੀ, ਜਸਮੇਰ ਸਿੰਘ ਬਾਠ, ਬਲਬੀਰ ਸਿੰਘ, ਬਾਬੂ ਸਿੰਘ, ਜਗਦੀਸ਼ ਸਿੰਘ, ਗਿਆਨ ਸਿੰਘ, ਹਰਪਿੰਦਰ ਸਿੰਘ ਸੈਣੀ, ਧਰਮਪਾਲ , ਸਤਪਾਲ ਰਾਣਾ, ਬਲਦੇਵ ਸਿੰਘ ਢਿਲੋਂ, ਤਾਰਾ ਚੰਦ, ਸੀਸ ਪਾਲ, ਜੈ ਸਿੰਘ ਸੈਂਹਬੀ, ਰਘਬੀਰ ਸਿੰਘ, ਓਮਾ ਕਾਂਤ, ਫਕੀਰ ਚੰਦ, ਬਲਬੀਰ ਸਿੰਘ, ਚਰਨ ਸਿੰਘ, ਮੰਗਤ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ ਵੀ ਮੌਜੂਦ ਸਨ|
ਇਸੇ ਦੌਰਾਨ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸਨ ਮੁਹਾਲੀ ਦੀ ਮੀਟਿੰਗ ਜਨਰਲ ਸਕੱਤਰ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿਚ 22 ਮਾਰਚ ਦੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ| ਇਸ ਮੌਕੇ ਸੰਬੌਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣ ਨਹੀਂ ਤਾਂ ਪੈਨਸਰ ਲੰਮਾਂ ਸੰਘਰਸ ਕਰਨ ਲਈ ਮਜਬੂਰ ਹੋਣਗੇ| ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਰਘਬੀਰ ਸਿੰਘ ਸੰਧੂ, ਮੂਲ ਰਾਜ ਸ਼ਰਮਾ, ਅਜੀਤ ਸਿੰਘ, ਮਨਮੋਹਨ ਸਿੰਘ, ਸੁੱਚਾ ਸਿੰਘ ਕਲੌੜ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *