ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰੇ ਸਰਕਾਰ: ਧਨੋਆ

ਐਸ ਏ ਐਸ ਨਗਰ,  19 ਜੁਲਾਈ (ਸ.ਬ.) ਪੰਜਾਬ  ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ.) ਦੇ ਜਨਰਲ ਸਕੱਤਰ ਸ. ਕਰਮ ਸਿੰਘ ਧਨੋਆ ਨੇ ਕਿਹਾ ਹੈ ਕਿ  ਪੰਜਾਬ ਸਰਕਾਰ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ (ਜੋ ਪ੍ਰਵਾਨ ਕੀਤੀਆਂ ਹੋਈਆਂ ਹਨ) ਦੇ ਪੱਤਰ ਜਾਰੀ ਕਰਨ ਤੋਂ ਪਿਛਲੀ ਸਰਕਾਰ ਦੀ ਤਰਜ ਤੇ ਟਾਲ-ਮਟੋਲ ਕਰ ਰਹੀ ਹੈ| ਉਹਨਾਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਡੀ ਏ ਦੀਆਂ ਤਿੰਨ ਕਿਸ਼ਤਾਂ 01-07-2015 ਤੋਂ  31-12-2015 ਤੱਕ 6% ਦਰ ਤੇ 6 ਮਹੀਨੇ ਦਾ ਬਕਾਇਆ 01-01-2016 ਤੋਂ 31-10-2016 ਤੱਕ 6% ਦੀ ਦਰ ਤੇ 6 ਮਹੀਨੇ ਦਾ ਬਕਾਇਆ01-07-2016 ਤੋਂ 31-12-2016 ਤੱਕ 7% ਦੀ ਦਰ ਤੇ 6 ਮਹੀਨੇ ਦਾ ਬਕਾਇਆ ਅਤੇ 01-01-2017 ਤੋਂ ਡਿਊ ਕਿਸ਼ਤ ਜੋ ਕਿ ਕੇਂਦਰ ਅਤੇ ਕਈ ਹੋਰ ਰਾਜਾਂ ਨੇ ਦੇ ਦਿੱਤੀ ਹੈ ਤੁਰੰਤ ਦਿੱਤੀ ਜਾਵੇ| ਉਹਨਾਂ ਕਿਹਾ ਕਿ ਏ ਪੀ ਸ਼ਰਮਾ ਕੇਸ ਵਿੱਚ ਕੋਰਟ ਵਲੋਂ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਫੈਸਲੇ ਦੀ ਰੌਸ਼ਨੀ ਵਿੱਚ ਸਰਕਾਰ ਵਲੋਂ ਜਾਰੀ  ਪੱਤਰ ਨੰ. 4/13/2013-1-ਐਫਪੀਪੀਸੀ/1010607/1 ਮਿਤੀ 27-06-2017 ਨੂੰ ਮੁੜ ਸੋਧ ਦੇ ਰਹੀਆ ਘਾਟਾ ਨੂੰ ਪੂਰਾ ਕਰਕੇ ਜਾਰੀ ਕੀਤਾ ਜਾਵੇ| ਅੰਤਰਿਮ ਰਾਹਤ 5% ਦੀ ਥਾਂ 20% ਦਿੱਤੀ ਜਾਵੇ ਤਾਂ ਕਿ ਪੇ ਕਮਿਸ਼ਨ ਦੀ ਦੇਰੀ ਦੇ ਘਾਟੇ ਨੂੰ ਕੁਝ ਹੱਦ ਤੱਕ ਪੂਰਿਆ ਜਾ ਸਕੇ|

Leave a Reply

Your email address will not be published. Required fields are marked *