ਪੈਨਸ਼ਨਰਾਂ ਦੇ ਮਸਲੇ ਹੱਲ ਕਰੇ ਸਰਕਾਰ : ਪੈਨਸ਼ਨਰਜ ਕਨਫੈਡਰੇਸ਼ਨ

ਗੁਰਦਾਸਪੁਰ, 9 ਅਕਤੂਬਰ (ਸ.ਬ.) ਪੰਜਾਬ ਸਟੇਟ ਪੈਨਸ਼ਨਰਜ  ਕਨਫੈਡਰੇਸ਼ਨ ਵੱਲੋਂ ਗੁਰਦਾਸਪੁਰ ਦੇ ਗੁਰੂ ਨਾਨਕ ਪਾਰਕ ਵਿੱਚ ਰੈਲੀ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਮਸਲੇ ਹੱਲ ਕੀਤੇ ਜਾਣ, ਡੀ.ਏ. ਦੇ ਬਕਾਏ ਦਿੱਤੇ ਜਾਣ, ਜਨਵਰੀ 2017 ਅਤੇ ਜੁਲਾਈ 2017 ਦੇ ਡੀ ਏ ਦੀਆਂ ਕਿਸ਼ਤਾਂ ਦੇ ਪੱਤਰ ਜਾਰੀ ਕੀਤੇ ਜਾਣ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਕੀਤਾ ਜਾਵੇ| ਇਸ ਮੌਕੇ ਗੁਰੂ ਨਾਨਕ ਪਾਰਕ ਤੋਂ ਡਾਕ ਘਰ ਤੱਕ ਰੋਸ ਮਾਰਚ ਕੀਤਾ ਅਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਵੀ  ਕੀਤਾ| ਇਸ ਮੌਕੇ ਕਨਫੈਡਰੇਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ, ਸੁਖਦੇਵ ਸਿੰਘ, ਕੁਲਵਰਨ ਸਿੰਘ, ਮੱਖਣ ਕੁਹਾੜ, ਸਵਿੰਦਰ ਸਿੰਘ ਆਨੰਦ, ਬਾਬੂ ਸਿੰਘ, ਦੀਵਾਨ ਸਿੰਘ, ਗੁਰਦਿਆਲ ਸਿੰਘ, ਅਜੀਤ ਸਿੰਘ, ਜਵੰਧ ਸਿੰਘ, ਪ੍ਰੇਮ ਚੰਦ ਅਗਰਵਾਲ, ਸਵਿੰਦਰ ਸਿੰਘ ਔਲਖ, ਕ੍ਰਿਸ਼ਨ ਲਾਲ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *