ਪੈਨਸ਼ਨਰਾਂ ਵਲੋਂ 13 ਫਰਵਰੀ ਦੀ ਰੈਲੀ ਵਿੱਚ ਸਾਮਲ ਹੋਣ ਦਾ ਫੈਸਲਾ

ਐਸ ਏ ਐਸ ਨਗਰ, 11 ਫਰਵਰੀ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਕਾਰਜਕਾਰਨੀ ਦੀ ਮੀਟਿੰਗ ਸ੍ਰ. ਮੋਹਨ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਗੌਰਮਿੰਟ ਪੈਂਸਨਰਜ ਜੁਆਂਇਟ ਫਰੰਟ ਵਲੋਂ 13 ਫਰਵਰੀ ਨੂੰ ਮੁਹਾਲੀ ਵਿੱਖੇ ਸਟੇਟ ਪੱਧਰ ਦੀ ਹੱਲਾ ਬੋਲ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਅਤੇ ਪੈਂਨਸ਼ਨਰਾਂ ਨੂੰ ਕੇਵਲ 6% ਮਹਿੰਗਾਈ ਭੱਤਾ ਦੇਣ ਦੇ ਕੋਝੇ ਮਜਾਕ ਦੇ ਵਤੀਰੇ ਦੀ ਸਖਤ ਨਿਖੇਧੀ ਪ੍ਰਗਟ ਕੀਤੀ ਗਈ|
ਮੀਟਿੰਗ ਵਿੱਚ ਸਰਵਸ੍ਰੀ ਰਘਬੀਰ ਸਿੰਘ ਸੰਧੂ ਚੀਫ ਪੈਟਰਨ, ਮੂਲ ਰਾਜ ਸ਼ਰਮਾ, ਜਰਨੈਲ ਸਿੰਘ ਸਿੱਧੂ, ਡਾ.ਐਨ.ਕੇ.ਕਲਸੀ, ਜਗਤਾਰ ਸਿੰਘ ਬੈਨੀਪਾਲ, ਸੁੱਚਾ ਸਿੰਘ ਕਲੌੜ, ਕੁਲਦੀਪ ਸਿੰਘ ਜਾਂਗਲਾ ਅਤੇ ਭੁਪਿੰਦਰ ਸਿੰਘ ਬੱਲ ਹਾਜਰ ਸਨ|

Leave a Reply

Your email address will not be published. Required fields are marked *