ਪੈਨਸ਼ਨਰਾਂ ਵੱਲੋਂ ਮੁਹਾਲੀ ਵਿਖੇ ਅਰਥੀ ਫੂਕ ਰੋਸ ਮੁਜ਼ਾਹਰਾ

ਐਸ ਏ ਐਸ ਨਗਰ,  21 ਦਸੰਬਰ  (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਮੁਹਾਲੀ  ਦੇ ਸੱਦੇ ਤੇ  ਸ੍ਰ: ਰਘਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫੇਜ਼ 3 ਬੀ-1 ਮੁਹਾਲੀ ਵਿਖੇ  ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਹੰਗਾਮੀ ਮੀੰਿਟੰਗ ਹੋਈ ਜਿਸ ਵਿੱਚ ਮੁਹਾਲੀ ਅਤੇ ਆਸਪਾਸ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ  ਹੋਏ|  ਉਸ ਉਪਰੰਤ ਸੜਕਾਂ ਉਤੇ ਰੋਸ ਮਾਰਚ ਕਰਕੇ ਸਰਕਾਰ  ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਸਰਕਾਰ ਦੀ ਅਰਥੀ ਫੂਕੀ ਗਈ|  ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੋਹਨ ਸਿੰਘ ਜਨਰਲ ਸਕੱਤਰ ਅਤੇ ਹੋਰ ਬੁਲਾਰਿਆਂ ਵੱਲੋਂ  ਸਰਕਾਰ ਤੋਂ ਮੰਗ ਕੀਤੀ ਗਈ ਕਿ ਮਿਤੀ 1-1-14 ਤੋਂ 30-9-14 ਤੱਕ 10 ਮਹੀਨੇ ਦਾ 10 ਪ੍ਰਤੀਸ਼ਤ, ਮਿਤੀ 1-7-15 ਤੋਂ  31 -12-15 ਤੱਕ 6 ਪ੍ਰਤੀਸ਼ਤ ਦੇ ਹਿਸਾਬ ਨਾਲ 6 ਮਹੀਨੇ ਦਾ  ਅਤੇ ਮਿਤੀ 1-1-16 ਤੋਂ 31-10-16 ਤੱਕ  6 ਪ੍ਰਤੀਸ਼ਤ ਦੇ ਹਿਸਾਬ ਨਾਲ 10 ਮਹੀਨੇ  ਦੇ  ਬਕਾਏ  ਤੁਰੰਤ ਦਿੱਤੇ ਜਾਣ ਅਤੇ ਮਿਤੀ 1-7-16 ਤੋਂ 7 ਪ੍ਰਤੀਸ਼ਤ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ|  ਇਸਦੇ ਨਾਲ ਹੀ ਕਿਉਂਕਿ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਆਉਣ ਵਿੱਚ ਕਾਫੀ ਦੇਰ ਲੱਗੇਗੀ ਇਸ ਲਈ ਮੰਗ ਕੀਤੀ ਗਈ 125 ਪ੍ਰਤੀਸ਼ਤ ਮਹਿੰਗਾਈ ਭੱਤੇ ਨੂੰ ਬੇਸਿਕ ਪੈਨਸ਼ਨ /ਤਨਖਾਹ ਵਿੱਚ ਜੋੜਕੇ 20 ਪ੍ਰਤੀਸ਼ਤ ਅੰਤ੍ਰਿਮ ਰਲੀਫ ਤੁਰੰਤ ਦਿੱਤੀ  ਜਾਵੇ|
ਇਸ ਮੌਕੇ ਪੰਜਾਬ ਰਾਜ ਪੈਨਸ਼ਰ  ਮਹਾ ਸੰਘ ਦੇ ਕਨਵੀਨਰ  ਸ੍ਰੀ ਰਣਬੀਰ ਢਿੱਲੋਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮਹਿੰਗਾਈ ਭੱਤੇ ਦੇ  ਬਕਾਏ, ਡਿਊ ਕਿਸ਼ਤ ਅਤੇ 20 ਪ੍ਰਤੀਸ਼ਤ ਅੰਤ੍ਰਿਮ ਰਲੀਫ ਦੇ ਨਾਲ ਨਾਲ ਜੋ ਸਰਕਾਰ ਵੱਲੋਂ ਕੈਸ਼ਲੈਸ ਸਕੀਮ ਵਿੱਚ 7 -15 ਪ੍ਰਤੀਸ਼ਤ ਕਟੌਤੀ ਕਰਨ ਦੀ ਤਜਵੀਜ ਹੈ ਉਸ ਨੂੰ ਰੱਦ ਕੀਤਾ ਜਾਵੇ ਅਤੇ  ਬਾਕੀ ਪੈਨਸ਼ਨਰ  ਵਿਰੋਧੀ ਪੱਤਰ ਰੱਦ ਕੀਤੇ ਜਾਣ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ|
ਇਸ ਮੌਕੇ ਸ੍ਰੀ ਰਘਬੀਰ ਸਿੰਘ ਸੰਧੂ ਪ੍ਰਧਾਨ , ਮੋਹਨ ਸਿੰਘ ਜਨਰਲ ਸਕੱਤਰ  ਤੋਂ ਇਲਾਵਾ ਸੁਦਾਗਰ ਸਿੰਘ  ਗਰੇਵਾਲ ਸੀ: ਮੀਤ ਪ੍ਰਧਾਨ, ਸੁੱਚਾ ਸਿੰਘ ਕਲੋੜ  ਮੀਤ ਪ੍ਰਧਾਨ, ਜਰਨੈਲ ਸਿੰਘ ਸਿੱਧੂ ਸੀ: ਮੀਤ ਪ੍ਰਧਾਨ , ਮੂਲ ਰਾਜ ਸ਼ਰਮਾ ਵਧੀਕ ਜਨਰਲ ਸਕੱਤਰ, ਮਲਕੀਤ ਕੌਰ ਬਸਰਾ, ਕਸ਼ਮੀਰ ਕੌਰ ਸੰਧੂ, ਅਜਮੇਰ ਸਾਗਰ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰ ਵਿਰੋੱਧੀ ਰਵੱਈਆ ਨਾ ਬਦਲਿਆ ਗਿਆ ਅਤੇ  ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ |

Leave a Reply

Your email address will not be published. Required fields are marked *