ਪੈਨਸ਼ਨਰਾਂ ਵੱਲੋਂ ਰੈਲੀਆਂ 21 ਫਰਵਰੀ ਤੋਂ

ਚੰਡੀਗੜ੍ਹ, 17 ਫਰਵਰੀ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ  ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ 01 .01 .2017 ਤੋਂ 5 ਫੀਸਦੀ ਅੰਤ੍ਰਿਮ ਰਲੀਫ ਦਾ  ਪੱਤਰ  ਪੰਜਾਬ ਦੇ 4 ਲੱਖ ਪੈਨਸ਼ਨਰਾਂ ਨਾਲ  ਮਜ਼ਾਕ  ਹੈ|   ਇਹ ਵਿਚਾਰ  ਪ੍ਰਗਟ ਕਰਦਿਆਂ  ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਜ਼  ਪ੍ਰੇਮ ਸਾਗਰ ਸ਼ਰਮਾ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਫਿਰੋਜ਼ਪੁਰ, ਰਣਬੀਰ ਢਿੱਲੋਂ, ਠਾਕੁਰ ਸਿਘ ਅਤੇ ਅਜਮੇਰ ਸਿੰਘ ਜਨਰਲ ਸਕੱਤਰਜ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਸਮੇਂ ਅੰਤ੍ਰਿਮ ਰਲੀਫ ਜੋੜ ਕੇ ਸੋਧੀ ਪੈਨਸ਼ਨ ਲਾਗੂ ਕਰਨ ਦੀ ਥਾਂ ਅੰਤ੍ਰਿਮ ਰਿਲੀਫ ਦੀ ਰਾਸ਼ੀ ਦੇਣ ਦਾ ਫੈਸਲਾ ਪੈਨਸ਼ਨਰਾਂ ਨਾਲ ਧੋਖਾ  ਹੈ| ਉਹਨਾਂ ਕਿਹਾ ਕਿ ਪੰਜਾਬ ਭਰ ਦੇ ਪੈਨਸ਼ਨਰਾਂ ਵੱਲੋਂ   ਮੰਗਲਵਾਰ 21 ਫਰਵਰੀ ਤੋ. 25 ਫਰਵਰੀ ਤੱਕ ਠੇਕਾ ਮੁਲਾਜ਼ਮਾਂ   ਅਤੇ ਰੈਗੂਲਰ ਮੁਲਾਜ਼ਮ ਜਥੇਬੰਦੀਆਂ ਨਾਲ ਮਿਲਕੇ ਜ਼ਿਲਾ ਅਤੇ ਤਹਿਸੀਲ ਪੱਧਰ ਤੇ ਰੋਸ ਰੈਲੀਆਂ  ਕੀਤੀਆਂ ਜਾਣਗੀਆਂ|  ਪੈਨਸ਼ਨਰ ਆਗੂਆਂ ਨੇ ਕਿਹਾ ਕਿ ਜੁਆਇੰਟ ਫਰੰਟ ਦੀ ਹੰਗਾਮੀ ਮੀਟਿੰਗ ਕਰਕੇ ਆਰ-ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ|

Leave a Reply

Your email address will not be published. Required fields are marked *