ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਐਸ ਏ ਐਸ ਨਗਰ ਦਾ ਚੋਣ ਇਜਲਾਸ ਸੰਪੰਨ

ਐਸ. ਏ. ਐਸ. ਨਗਰ, 20 ਅਪ੍ਰੈਲ (ਸ.ਬ.) ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਐਸ ਏ ਐਸ ਨਗਰ ਦਾ ਚੋਣ ਇਜਲਾਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਕਲਾ ਕੇਂਦਰ ਸੈਕਟਰ 71 ਵਿਖੇ ਹੋਇਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਵਲੋਂ ਚੋਣ ਸਬੰਧੀ ਕਾਰਵਾਈ ਸ਼ੁਰੂ ਕਰਦਿਆਂ| ਦੋ ਸਾਲਾਂ ਦੀ ਸੰਘਰਸ਼ ਸਬੰਧੀ ਰਿਪੋਰਟ ਪੇਸ਼ ਕੀਤੀ| ਇਸ ਤੋਂ ਬਾਅਦ ਵਿੱਚ ਸਕੱਤਰ ਜਸਵੰਤ ਸਿੰਘ ਬਾਗੜੀ ਵਲੋਂ ਦੋ ਸਾਲਾਂ ਦੀ ਆਮਦਨ ਅਤੇ ਖਰਚੇ ਸਬੰਧੀ ਰਿਪੋਰਟ ਪੇਸ਼ ਕੀਤੀ| ਇਸ ਤੋਂ ਬਾਅਦ ਸ੍ਰੀ ਅਮਰ ਸਿੰਘ ਧਾਲੀਵਾਲ, ਭੁਪਿੰਦਰ ਮਾਨ ਸਿੰਘ ਢੱਲ , ਬਲਦੇਵ ਸਿੰਘ ਮਾਨ, ਪ੍ਰੇਮ ਸਿੰਘ ਅਤੇ ਓਮਾ ਕਾਂਤ ਤਿਵਾੜੀ ਨੇ ਆਪਣੇ ਵਿਚਾਰ  ਪੇਸ਼ ਕੀਤੇ| ਇਸ ਤੋਂ ਬਾਅਦ ਪ੍ਰਧਾਨ ਵਲੋਂ ਕਾਰਜਕਾਰੀ ਕਮੇਟੀ ਭੰਗ ਕਰਨ ਦਾ ਐਲਾਨ ਕਰ ਦਿੱਤਾ ਅਤੇ ਸਟੇਜ ਚੋਣ ਕਮੇਟੀ ਨੂੰ ਸੌਂਪ ਦਿੱਤੀ| ਚੋਣ ਕਮੇਟੀ ਦੇ ਮੁਖੀ ਸ੍ਰੀ ਜਰਨੈਲ ਸਿੰਘ ਕਰਾਂਤੀ ਦੀ ਸਿਹਤ ਠੀਕ ਨਾ ਹੋਣ ਕਾਰਨ ਚੋਣ ਕਰਵਾਉਣ ਦੀ  ਜਿੰਮੇਵਾਰੀ ਜਸਮੇਰ ਸਿੰਘ ਬਾਠ ਅਤੇ ਗਿਆਨ ਸਿੰਘ ਮੁਲਾਂਪੁਰ ਨੇ ਨਿਭਾਈ|  ਚੋਣ ਸਬੰਧੀ ਪੈਨਲ ਸ੍ਰੀ ਸਤਪਾਲ ਰਾਣਾ ਵਲੋਂ ਪ੍ਰਪੋਜ ਕੀਤਾ ਗਿਆ ਅਤੇ ਸ੍ਰੀ ਮਲਾਗਰ ਸਿੰਘ ਵਲੋਂ ( ਤਾਈਦ) ਸੈਕੰਡ ਕੀਤਾ ਗਿਆ | ਵਿਰੋਧ ਵਿੱਚ ਕੋਈ ਪੈਨਲ ਨਹੀਂ ਆਇਆ| ਪੈਨਲ ਅਨੁਸਾਰ ਸ੍ਰੀ ਕਰਮ ਸਿੰਘ ਧਨੋਆ ਨੂੰ ਮੁੜ ਤੀਜੀ ਵਾਰ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੂੰ ਜਨਰਲ ਸਕੱਤਰ ਅਤੇ ਗਿਆਨ ਸਿੰਘ ਮੁਲਾਂਪੁਰ ਨੂੰ ਵਿੱਤ ਸਕੱਤਰ ਚੁਣਿਆ ਗਿਆ| ਚੁਣੀ ਗਈ ਕਮੇਟੀ ਦੀ ਸਹਿਮਤੀ ਨਾਲ ਸ੍ਰੀ ਜਸਵੰਤ ਸਿੰਘ ਬਾਗੜੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਜਸਮੇਰ ਸਿੰਘ ਬਾਠ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ|

Leave a Reply

Your email address will not be published. Required fields are marked *