ਪੈਨਸ਼ਨ ਸਕੀਮ ਸਾਰੇ ਵਰਗਾਂ ਦੇ ਲੋੜਵੰਦ ਪਾਤਰੀਆਂ ਲਈ ਹੋ ਰਹੀ ਲਾਹੇਵੰਦ ਸਾਬਤ -ਮਾਂਗਟ

ਪੇਂਡੂ ਲਾਭਪਾਤੀਆਂ ਨੂੰ ਪੰਚਾਇਤਾਂ ਅਤੇ ਸ਼ਹਿਰੀ ਯੋਗਪਾਤਰੀਆਂ ਨੂੰ ਬੈਕਾਂ ਰਾਹੀਂ ਦਿੱਤੀ ਜਾਂਦੀ ਹੈ ਰਾਸ਼ੀ
ਜ਼ਿਲ੍ਹੇ ‘ਚ ਸਤੰਬਰ ਮਹੀਨੇ ਦੌਰਾਨ 39494 ਲਾਭਪਾਤਰੀਆਂ ਨੇ ਲਿਆ ਲਾਹਾ

ਐਸ.ਏ.ਐਸ ਨਗਰ, 14 ਅਕਤੂਬਰ : ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਰਗਾ ਦੀ ਭਲਾਈ ਲਈ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਸਕੀਮ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਭਲਾਈ ਲਈ ਚਲ ਰਹੀ ਪੈਨਸ਼ਨ ਸਕੀਮ ਤਹਿਤ ਮਹੀਨਾ ਸਤੰਬਰ 2016 ਦੌਰਾਨ 39494 ਲਾਭਪਾਤਰੀਆਂ ਨੂੰ ੧,੯੭,੪੬,Ø00 ਦੀ ਰਾਸ਼ੀ ਦੀ ਅਦਾਇਗੀ ਕੀਤੀ ਗਈ ਹੈ| ਜਨਵਰੀ 2016 ਤੋਂ ਸਾਰੀਆਂ ਸਕੀਮਾਂ ਦੀ ਪੈਨਸ਼ਨ ਪ੍ਰਤੀ ਮਹੀਨਾ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ| ਉਨ੍ਹਾਂ ਦੱਸਿਆ ਕਿ ਹੁਣ ਲੋੜਵੰਦ ਲਾਭਪਾਤਰੀ ਸਬੰਧਤ ਐੱਸ.ਡੀ.ਐੱਮ. ਨੂੰ ਆਪਣੀ ਦਰਖਾਸਤ ਦੇ ਸਕਦੇ ਹਨ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਾਂਚ ਪੜਤਾਲ ਤੇ ਵਿਭਾਗੀ ਕਾਰਵਾਈ ਉਪਰੰਤ ਸਬੰਧਤ ਲਾਭਪਾਤਰੀ ਨੂੰ ਪੈਨਸ਼ਨ ਜਾਰੀ ਕੀਤੀ ਜਾਂਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਲਾਭਪਾਤਰੀ ਅਯੋਗ ਪਾਇਆ ਜਾਂਦਾ ਹੈ ਤਾਂ ਸਬੰਧਤ ਤਸਦੀਕ ਕਰਤਾ ਪਾਸੋਂ ਲਾਭਪਾਤਰੀ ਵੱਲੋਂ ਪ੍ਰਾਪਤ ਕੀਤੀ ਗਈ ਪੈਨਸ਼ਨ ਦੀ ਰਾਸ਼ੀ ਦੁੱਗਣੀ ਵਸੂਲ ਕੀਤੀ ਜਾਵੇਗੀ ਅਤੇ ਪੈਨਸ਼ਨ ਵੀ ਕੱਟ ਦਿੱਤੀ ਜਾਵੇਗੀ |
ਇਸ ਸਬੰਧੀ ਵਧੇਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰੀਮਤੀ ਅੰਮ੍ਰਿਤ ਬਾਲਾ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਜ਼ਿਲ੍ਹੇ ਅੰਦਰ ਬੁਢਾਪਾ ਪੈਨਸ਼ਨ ਤਹਿਤ 24085 ਲਾਭਪਾਤਰੀਆਂ ਨੂੰ 12,04,2000 ਰੁਪਏ , ਵਿਧਵਾ ਪੈਨਸ਼ਨ ਤਹਿਤ 7825 ਲਾਭਪਾਤਰੀਆਂ ਨੂੰ 3,91,2500 ਰੁਪਏ , ਆਸ਼ਰਿਤ ਪੈਨਸ਼ਨ ਤਹਿਤ 4021 ਬੱਚਿਆਂ ਨੂੰ 2010500 ਦੀ ਰਾਸ਼ੀ ਅਤੇ ਅਪੰਗ ਪੈਨਸ਼ਨ ਸਕੀਮ ਤਹਿਤ 3563 ਲੋੜਵੰਦਾਂ ਨੂੰ 1781500 ਦੀ ਰਾਸ਼ੀ ਵੰਡੀ ਗਈ ਹੈ |
ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਨੇ ਹੋਰ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਅਰਜ਼ੀ/ਦਰਖਾਸਤਾਂ ਫਾਰਮਾਂ ਉੱਤੇ ਸਰਪੰਚ ਅਤੇ ਇੱਕ ਮੈਂਬਰ ਪੰਚਾਇਤ ਜਾਂ ਇੱਕ ਨੰਬਰਦਾਰ ਅਤੇ ਇੱਕ ਮੈਂਬਰ ਪੰਚਾਇਤ ਜਾਂ ਦੋ ਮੈਂਬਰ ਪੰਚਾਇਤ ਜਾਂ ਚੇਅਰਪਰਸ਼ਨ ਬਲਾਕ ਸੰਮਤੀ ਅਤੇ ਇੱਕ ਮੈਂਬਰ ਪੰਚਾਇਤ ਜਾਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਇੱਕ ਮੈਂਬਰ ਪੰਚਾਇਤ ਵੱਲੋਂ ਤਸਦੀਕ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ| ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਰ ਸਬੰਧਤ ਅਰਜੀਆਂ ਤਸਦੀਕ ਕਰਨ ਲਈ ਅਧਿਕਾਰਤ ਕੀਤੇ ਗਏ ਹਨ| ਉਨ੍ਹਾਂ ਇਹ ਵੀ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ ਸਾਰੇ ਯੋਗ ਲਾਭਪਾਤੀਆਂ ਨੂੰ ਪੰਚਾਇਤਾਂ ਰਾਹੀਂ ਪੈਂਨਸ਼ਨ ਵੰਡੀ ਜਾ ਰਹੀ ਹੈ ਜਦੋਂ ਕਿ ਸ਼ਹਿਰੀ ਖੇਤਰ ਨਾਲ ਸਬੰਧਤ ਸਾਰੇ ਹੀ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਜਮ੍ਹਾ ਕਰਵਾਈ ਜਾਂਦੀ ਹੈ |

Leave a Reply

Your email address will not be published. Required fields are marked *