ਪੈਨਸਨਰਜ਼ ਦਿਵਸ ਮਨਾਇਆ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਪੈਨਸਨਰਜ਼ ਵੈਲਫੇਅਰ ਐਸ਼ੋਸੀਏਸ਼ਨ ਐਸ.ਏ.ਐਸ ਨਗਰ ਦਾ ਤੀਜਾ ਪੈਨਸਨਰਜ਼ ਦਿਵਸ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਵਿਖੇ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਡੀ ਪੀ ਹੁਸ਼ਿਆਰਪੁਰੀ ਨੇ ਦੱਸਿਆ ਕਿ ਸਮਾਗਮ ਵਿੱਚ ਡਾ.ਆਰ.ਪੀ.ਸਿੰਘ ਐਸ.ਡੀ.ਐਮ, ਐਸ.ਏ.ਐੱਸ ਨਗਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ| ਸਮਾਗਮ ਦੀ ਸ਼ੁਰੂਆਤ ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਵੱਲੋਂ ਸ਼ੁਰੂ ਕਰਦਿਆਂ ਐਸ਼ੋਸੀਏਸ਼ਨ ਦੀਆਂ ਪ੍ਰਾਪਤੀਆ ਅਤੇ ਮੁਸ਼ਕਿਲਾਂ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ| ਇਸ ਮੌਕੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕੈਸ਼ਲੈਸ ਸਕੀਮ ਦੀਆਂ ਤਰੁੱਟੀਆ ਦੂਰ ਕਰਕੇ ਦੁਬਾਰਾ ਸ਼ੁਰੂ ਕੀਤੀ ਜਾਵੇ| ਡੀ.ਏ.ਦਾ 22 ਮਹੀਨਿਆਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਜਨਵਰੀ ਅਤੇ ਜੁਲਾਈ-17 ਦੀਆਂ ਮਹਿੰਗਾਈ ਭੱਤੇ ਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ, ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ਅਤੇ 1-12-11 ਤੋਂ ਪੇ ਸਕੇਲਾਂ ਅਤੇ ਗਰੇਡ-ਪੇ ਜੋ 1-1-2006 ਤੋਂ ਲਾਗੂ ਕੀਤੇ ਗਏ ਹਨ ਉਹਨਾਂ ਲਈ ਪੈਨਸਨ ਰੀਵਾਈਜ ਕਰਦੇ ਸਮੇਂ ਮੁੱਢਲੀ ਤਨਖਾਹ ਦੀ ਸ਼ਰਤ ਲਾਗੂ ਕੀਤੀ ਜਾਵੇ| ਇਸ ਮੌਕੇ ਖਰੜ ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਧਾਨੀਆਂ ਅਤੇ ਜਨਰਲ ਸਕੱਤਰ ਬਾਬੂ ਸਿੰਘ ਸਾਥੀਆਂ ਨਾਲ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਮੁਲਾਜਮ ਆਗੂ ਨਾਜਰ ਸਿੰਘ, ਉਮਾ ਕਾਂਤੀ ਤਿਵਾੜੀ, ਤਰਕਸੀਲ ਆਗੂ ਜਰਨੈਲ ਸਿੰਘ ਕਰਾਂਤੀ, ਐਸ਼ੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਬਾਗੜੀ, ਸੰਯੁਕਤ ਸਕੱਤਰ ਜਗਦੀਸ਼ ਸਿੰਘ, ਪੰਜਾਬ ਸਕੂਲ ਸਿੱਖਿਆ ਬੋਰਡ ਪੈਨਸਨਰਜ਼ ਐਸ਼ੋਸੀਏਸ਼ਨ ਦੀ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ, ਪੰਜਾਬ ਪੁਲੀਸ ਪੈਨਸਨਰਜ਼ ਐਸ਼ੋਸੀਏਸ਼ਨ ਦੇ ਪ੍ਰਧਾਨ ਐਚ.ਐਸ ਰਿਆੜ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ| ਇਸ ਮੌਕੇ ਐਸੋਸੀਏਸ਼ਨ ਦੇ ਸਭ ਤੋਂ ਸੀਨੀਅਰ ਮੈਂਬਰਾਂ ਨਿਰੰਜਣ ਸਿੰਘ, ਸਰਦਾਰਾ ਸਿੰਘ, ਈਸਰ ਸਿੰਘ, ਛੋਟਾ ਸਿੰਘ, ਚੰਦ ਸਿੰਘ ਅਤੇ ਐਚ.ਐਸ.ਰਿਆੜ ਨੂੰ ਐਸ.ਡੀ.ਐਮ ਸਾਹਿਬ ਨੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *