ਪੈਨਸਨਰਜ਼ ਵੈਲਫੇਅਰ ਐਸੋਸੀਏਸਨ ਨੇ ਮਨਾਇਆ ਪੈਨਸਨਰਜ਼ ਦਿਵਸ

ਐਸ ਏ ਐਸ ਨਗਰ, 19 ਦਸੰਬਰ ਸ.ਬ.) ਪੈਨਸਨਰਜ ਵੈਲਫੇਅਰ  ਐਸਸੀਏਸ਼ਨ (ਰਜਿ.) ਐੱਸ.ਏ.ਐੱਸ.ਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਾਚੀਨ ਕਲਾ ਕੇਂਦਰ ਮੁਹਾਲੀ ਵਿਖੇ ਪੈਨਸਨਰਜ਼ ਦਿਵਸ ਮਨਾਇਆ ਗਿਆ| ਮੁੱਖ ਮਹਿਮਾਨ ਡਾ.  ਏ.ਐਸ.ਖਹਿਰਾ ਨੇ ਆਪਣੇ ਸੇਵਾ ਮੁਕਤ ਸਾਥੀਆਂ ਨੂੰ ਵਧੀਆ ਢੰਗ ਨਾਲ ਜਿੰਦਗੀ ਜਿਊਣ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿਤੀ| ਮੁੱਖ-ਮਹਿਮਾਨ ਸ੍ਰੀ ਖਹਿਰਾ ਨੇ 80 ਸਾਲ ਦੀ ਉਮਰ ਤੋਂ ਉਪਰ ਵਾਲੇ ਸੇਵਾ ਮੁਕਤ ਸਾਥੀਆਂ ਸ੍ਰ:ਲਾਭ ਸਿੰਘ ਸਿੱਖਿਆ ਵਿਭਾਗ, ਬਲਦੇਵ ਸਿੰਘ ਢਿਲੋਂ ਪੰਚਾਇਤ ਵਿਭਾਗ ਅਤੇ ਸ੍ਰ: ਛੋਟਾ ਸਿੰਘ ਖੇਤੀਬਾੜੀ ਵਿਭਾਗ ਦਾ ਸਨਮਾਨ ਕੀਤਾ| ਸਮਾਗਮ ਦੇ ਮੁੱਖ ਬੁਲਾਰੇ ਉੱਘੇ ਟਰੇਡ ਯੂਨੀਅਨ ਆਗੂ ਅਤੇ ਸੰਪਾਦਕ ਵਰਗ-ਚੇਤਨਾ ਵੱਲੋਂ ਮੁਲਾਜਮਾ ਦੀਆਂ ਹੱਕੀ ਮੰਗਾਂ ਅਤੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆ ਉੱਤੇ ਵਿਸਥਾਰ ਪੂਰਬਕ ਚਾਨਣਾ ਪਾਇਆ| ਪੈਨਸਨਰਜ਼ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨਾਂ ਕਿਹਾ ਕਿ 17-12-1982 ਡੀ.ਐਸ.ਲਾਕੜਾ ਦੇ ਇੱਕ ਮਹੱਤਵ ਪੂਰਣ ਕੇਸ ਵਿੱਚ ਪੈਨਸਨਰੀ ਲਾਭਾਂ ਨੂੰ ਸੰਵਿਧਾਨਕ ਘੋਸ਼ਿਤ ਕਰਨ ਲਈ ਇਕ ਇਤਿਹਾਸਕ ਫੈਸਲਾ ਭਾਰਤ ਦੀ ਸਰਵ Tੁੱਚ ਅਦਾਲਤ ਦੇ ਇਕ ਸੰਵਿਧਾਨਕ ਬੈਂਚ ਨੇ ਤਤਕਾਲੀ ਚੀਫ ਜਸਟਿਸ ਮਾਨਯੋਗ ਵਾਈ.ਬੀ.ਚੰਦਰਚੂੜ ਦੀ ਅਗਵਾਈ ਹੇਠ ਸੁਣਾਇਆ ਜੋ ਮੁਲਾਜ਼ਮਾ ਅਤੇ ਸੇਵਾ ਮੁਕਤ ਕਰਮਚਾਰੀਆ ਦੇ ਇਤਿਹਾਸ ਵਿੱਚ ਸੁਨਹਿੱਰੀ ਅੱਖਰਾਂ ਨਾਲ ਲਿਖਿਆ ਜਾਵੇਗਾ| ਉਸ ਦਿਨ ਤੋਂ ਇਹ ਦਿਨ ਪੈਨਸਨਰਜ਼ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ| ਉਨਾਂ ਕਿਹਾ ਕਿ ਅਜੇ ਵੀ ਸਰਕਾਰਾ ਭਾਵੇ ਉਹ ਐਨ.ਡੀ.ਏ ਹੋਵੇ ਭਾਵੇ ਯੂ.ਪੀ.ਏ. ਪੈਨਸਨਰਜ਼ ਦੇ ਹੱਕਾਂ ਤੇ ਡਾਕੇ ਮਾਰਨ ਲਈ ਤਿਆਰ ਹਨ| 01-01-04 ਤੋਂ ਨਵੀਂ ਪੈਨਸਨ ਪ੍ਰਣਾਲੀ ਲਾਗੂ ਕਰ ਕੇ ਸਰਕਾਰ ਨੇ ਆਪਣਾ ਮੁਲਾਜਮ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ| ਇਸ ਫੈਸਲੇ ਵਿਰੁੱਧ ਲੜਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ| ਐਸੋਸ਼ੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਵੱਲੋਂ ਕੈਸ਼-ਲੈਸ ਸਕੀਮ ਦੇ ਲਾਭ ਅਤੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ| ਧਨੋਆ ਨੇ ਕਿਹਾ ਕਿ ਸਰਕਾਰ ਨੇ ਮੰਗੀਆਂ ਮੰਗਾਂ ਲਾਗੂ ਨਾ ਕਰਕੇ ਸੇਵਾ ਮੁਕਤ ਕਰਮਚਾਰੀਆਂ ਨਾਲ ਧ੍ਰੋਹ ਕਮਾਇਆ ਹੈ| ਧਨੋਆ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸਨ, ਪੰਜਾਬ ਸਟੇਟ ਪੈਨਸਨਰਜ ਕਨਫੈਡਰਸਨ (ਪਰਵਾਨਾ) ਨਾਲ ਮਿਲ ਕੇ ਸੇਵਾ ਮੁਕਤ ਕਰਮਚਾਰੀਆ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਹੋਰ ਤਿੱਖਾ ਕਰੇਗੀ| ਐਸੋਸੀਏਸਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸਰਕਾਰ ਕੋਈ ਵੀ ਹੋਵੇ, ਭਾਵੇ ਉਹ ਚਿੱਟੇ ਬਾਣੇ ਵਿੱਚ ਹੋਵੇ ਜਾਂ ਭਗਵੇਂ ਵਿੱਚ, ਭਾਵੇ ਨੀਲੇ ਵਿੱਚ ਮੰਗਾਂ ਮੰਨਵਾਉਣ ਲਈ ਤਾਂ ਮੁਲਾਜਮਾਂ/ਪੈਨਸਨਰਜ ਨੂੰ ਜੂਝਣਾ ਹੀ ਹੋਵੇਗਾ| ਕਲਾ ਕੇਂਦਰ ਦੀ ਇੰਨਚਾਰਜ ਸ਼ਮੀਰਾ ਕੌਸਰ ਨੇ ਸਾਰੇ ਪੈਨਸਨਰਜ਼ ਦਾ ਧੰਨਵਾਦ ਕੀਤਾ| ਇਸ ਮੌਕੇ ਜਸਵੰਤ ਸਿੰਘ ਬਾਗੜੀ ਵਿੱਤ ਸਕੱਤਰ, ਜਸਮੇਰ ਸਿੰਘ ਬਾਠ ਮੀਤ ਪ੍ਰਧਾਨ, ਭੁਪਿੰਦਰ ਮਾਨ ਸਿੰਘ ਢੱਲ ਮੀਤ ਪ੍ਰਧਾਨ, ਹਰਵਿੰਦਰ ਸਿੰਘ ਸੈਣੀ ਜੱਥੇਬੰਦਕ ਸਕੱਤਰ, ਮੁੱਖ ਸਲਾਹਕਾਰ ਜਰਨੈਲ ਸਿੰਘ ਕਰਾਂਤੀ, ਆਡੀਟਰ ਗਿਆਨ ਸਿੰਘ ਰਾਜਲ, ਬਲਬੀਰ ਸਿੰਘ ਧਾਨੀਆ ਪ੍ਰਧਾਨ ਖਰੜ ਯੂਨਿਟ, ਯਾਦਵਿੰਦਰ ਸਿੰਘ, ਬਲਦੇਵ ਸਿੰਘ ਢਿੱਲੋਂ, ਸੀਸਪਾਲ, ਉਦੈ ਸਿੰਘ, ਰਘਬੀਰ ਸਿੰਘ, ਜੈ ਸਿੰਘ ਸੈਂਭੀ ਆਦਿ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *