ਪੈਨਸ਼ਨਰਜ ਐਸੋਸੀਏਸ਼ਨ ਵਲੋਂ ਧਰਨਾ


ਜੀਕਰਪੁਰ, 14 ਅਕਤੂਬਰ (ਸ.ਬ.) ਪੈਨਸ਼ਨਰਜ ਐਸੋਸੀਏਸ਼ਨ ਡਵੀਜਨ ਜੀਰਕਪੁਰ ਪੰਜਾਬ ਸਟੇਟ ਪਾਵਰ     ਕਾਰਪੋਰੇਸਨ ਵਲੋਂ ਡਵੀਜਨ ਪ੍ਰਧਾਨ ਸ੍ਰੀ ਸਵਰਨ ਸਿੰਘ ਦੀ ਅਗਵਾਈ ਵਿਚ ਮੰਡਲ ਦਫਤਰ ਵਿਖੇ ਧਰਨਾ ਦਿਤਾ ਗਿਆ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ          ਖੇਤੀ ਸਬੰਧੀ ਪਾਸ ਕੀਤੇ ਤਿੰਨੇ ਬਿਲ ਰੱਦ ਕੀਤੇ ਜਾਣ, ਬਿਜਲਾ ਸੁਧਾਂਰ ਐਕਟ 2003 ਦੀ ਸੋਧ ਕਰਕੇ ਬਿਜਲੀ ਐਕਟ 2020 ਲਾਗੂ ਨਾ ਕੀਤਾ             ਜਾਵੇ, ਤਨਖਾਹ ਸਕੇਲ ਕੇਂਦਰ ਸਰਕਾਰ ਤੋਂ ਵੱਖਰਾ ਨਾ ਦੇਣ ਵਾਲਾ                 ਨੋਟੀਫਿਕੇਸਨ ਵਾਪਸ ਲਿਆ ਜਾਵੇ, ਛੇਵੇਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ,  ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਦਿਤੇ ਜਾਣ, ਪੱਕੇ ਮੁਲਾਜਮਾਂ ਦੀ ਤਰਾਂ ਪੈਨਸ਼ਨਰਾਂ ਨੂੰ ਵੀ ਮੁਫਤ ਬਿਜਲੀ ਦੀ ਸਹੂਲਤ ਦਿਤੀ ਜਾਵੇ, ਮੈਡੀਕਲ ਭੱਤਾ 3000 ਰੁਪਏ ਕੀਤਾ ਜਾਵੇ, ਕੈਸਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ|  ਇਸ ਮੌਕੇ             ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਵਿਜੇ ਕੁਮਾਰ, ਰਣਜੀਤ ਸਿੰਘ,  ਉਜਾਗਰ ਸਿੰਘ, ਗਰਜਾ ਸਿੰਘ, ਯੁਕਤੀ ਰਾਮ   ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *