ਪੈਨਸ਼ਨਰ ਐਸੋਸੀਏਸ਼ਨ ਵਲੋਂ ਧਰਨਾ


ਐਸ J ੇਐਸ ਨਗਰ, 12 ਅਕਤੂਬਰ (ਸ.ਬ.) ਪੈਨਸ਼ਨਜ ਐਸੋਸੀਏਸ਼ਨ ਡਵੀਜਨ ਮੁਹਾਲੀ ਪੰਜਾਬ ਸਟੇਟ ਪਾਵਰ ਟਰਾਂਸਮਿਸਨ ਕਾਰਪੋਰੇਸ਼ਨ ਵਲੋਂ ਡਵੀਜਨ ਪ੍ਰਧਾਨ ਸ੍ਰੀ ਰਾਜ ਕੁਮਾਰ ਦੀ ਅਗਵਾਈ ਵਿਚ ਮੰਡਲ ਦਫਤਰ ਅੱਗੇ ਧਰਨਾ ਦਿਤਾ ਗਿਆ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ           ਖੇਤੀ ਸਬੰਧੀ ਪਾਸ ਕੀਤੇ ਤਿੰਨੇ ਬਿਲ ਰੱਦ ਕੀਤੇ ਜਾਣ, ਬਿਜਲੀ ਸੁਧਾਰ ਐਕਟਰ 2003 ਦੀ ਸੋਧ ਕਰਕੇ ਬਿਜਲੀ ਐਕਟ 2020 ਲਾਗੂ ਨਾ ਕੀਤੇ            ਜਾਵੇ,ਤਨਖਾਹ ਸਕੇਲ ਕੇਂਦਰ ਸਰਕਾਰ ਦੇ ਮੁਲਾਜਮਾਂ ਤੋਂ ਵੱਧ ਨਾ ਦੇਣ ਵਾਲਾ ਨੋਟੀਫਿਕੇਸਨ ਵਾਪਸ ਲਿਆ ਜਾਵੇ, ਛੇਵੇਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ, ਡੀ ਏ ਦੀਆਂ ਕਿਸਤਾਂ ਅਤੇ ਬਕਾਇਆ ਦਿਤਾ  ਜਾਵੇ, ਪੱਕੇ ਮੁਲਾਜਮਾਂ ਦੀ ਤਰਾਂ ਪੈਨਸ਼ਨਰਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 200 ਰੁਪਏ ਟੈਕਸ ਬੰਦ ਕੀਤਾ ਜਾਵੇ, ਮੈਡੀਕਲ ਭੱਤਾ ਦੋ ਹਜਾਰ ਰੁਪਏ ਦਿਤਾ ਜਾਵੇ, ਕੈਸਲੈਸ ਮੈਡੀਕਲ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਅਦਾਲਤੀ ਫੈਸਲੇ ਤੁਰੰਤ ਲਾਗੂ ਕੀਤੇ ਜਾਣ|
ਇਸ ਮੌਕੇ ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਵਿਜੈ ਕੁਮਾਰ, ਰਾਜ ਕੁਮਾਰ, ਗੁਰਿੰਦਰ ਸਿੰਘ, ਨਿਰਮਲ ਸਿੰਘ, ਰਮੇਸ਼ ਚੰਦ, ਸੁਭਾਸ਼ ਚੰਦਰ, ਬਲਵੀਰ ਚੰਦ, ਸੋਮਨਾਥ, ਕਪਲ ਦੇਵ, ਬਲਵੀਰ ਸਿੰਘ, ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ| 

Leave a Reply

Your email address will not be published. Required fields are marked *