ਪੈਨ ਨੂੰ ਆਧਾਰ ਕਾਰਡ ਨਾਲ ਜੋੜਨ ਤੇ ਸੁਪਰੀਮ ਕੋਰਟ ਨੇ ਲਾਈ ਰੋਕ

ਨਵੀਂ ਦਿੱਲੀ, 9 ਜੂਨ (ਸ.ਬ.) ਸੁਪਰੀਮ ਕੋਰਟ ਨੇ  ਅੱਜ ਕੇਂਦਰ ਸਰਕਾਰ ਦੇ ਆਧਾਰ ਨੂੰ ਪੈਨ ਕਾਰਡ ਨਾਲ ਜੋੜਨ ਦੇ ਆਦੇਸ਼ ਤੇ ਰੋਕ ਲਾ ਦਿੱਤੀ ਹੈ| ਕੋਰਟ ਨੇ ਕਿਹਾ ਕਿ ਜਦੋਂ ਤੱਕ ਸੰਵਿਧਾਨਕ ਬੈਂਚ ਇਸ ਤੇ ਫੈਸਲਾ ਨਹੀਂ, ਉਦੋਂ ਤੱਕ ਇਸ ਤੇ ਰੋਕ ਲਾ ਦਿੱਤੀ ਗਈ ਹੈ| ਆਮਦਨ ਟੈਕਸ ਕਾਨੂੰਨ ਦੀ ਇਸ ਵਿਵਸਥਾ ਦੀ ਸੰਵਿਧਾਨਕ ਜਾਇਜ਼ਤਾ ਨੂੰ ਕਈ ਪਟੀਸ਼ਨਾਂ ਰਾਹੀਂ ਚੁਣੌਤੀ ਦਿੱਤੀ ਗਈ ਸੀ| ਆਮਦਨ ਟੈਕਸ ਕਾਨੂੰਨ ਦੇ ਅਧੀਨ ਆਮਦਨ ਟੈਕਸ ਰਿਟਰਨ ਅਤੇ ਪੈਨ ਕਾਰਡ ਲਈ ਆਧਾਰ ਨੰਬਰ ਦਾ ਹੋਣਾ ਜ਼ਰੂਰੀ ਕੀਤਾ ਗਿਆ ਹੈ|
ਜਸਟਿਸ ਏ.ਕੇ. ਸੀਕਰੀ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਇਨ੍ਹਾਂ ਪਟੀਸ਼ਨਾਂ ਤੇ ਆਪਣਾ ਫੈਸਲਾ 4 ਮਈ ਨੂੰ ਸੁਰੱਖਿਅਤ ਰੱਖ ਲਿਆ ਸੀ| ਇਸ ਸਾਲ ਪੇਸ਼ ਬਜਟ ਵਿੱਚ ਆਦਮਨ ਟੈਕਸ ਕਾਨੂੰਨ ਕੇ ਦੀ ਧਾਰਾ 139 ਏ ਨੂੰ ਲਾਗੂ ਕੀਤਾ ਗਿਆ ਸੀ| ਜਿਸ ਅਨੁਸਾਰ ਰਿਟਰਨ ਦਾਖਲ ਕਰਨ ਅਤੇ ਪੈਨ ਕਾਰਡ ਬਣਵਾਉਣ ਦੀ ਅਰਜ਼ੀ ਤੇ ਆਧਾਰ ਨੰਬਰ               ਦਰਜ ਕਰਨਾ ਜ਼ਰੂਰੀ ਕੀਤਾ ਗਿਆ ਸੀ|

Leave a Reply

Your email address will not be published. Required fields are marked *