ਪੈਰਾਗਾਨ ਕਿਡਸ ਵਿਖੇ ਕ੍ਰਿਸਮਸ ਸਬੰਧੀ ਸਮਾਗਮ 24 ਦਸੰਬਰ ਨੂੰ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਪੈਰਾਗਾਨ ਕਿਡਸ ਸੈਕਟਰ-71 ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਆਡੀਟੋਰੀਅਮ ਵਿਖੇ ਕ੍ਰਿਸਮਿਸ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ| ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ|

ਅੱਖਾਂ ਦਾ ਜਾਂਚ ਕੈਂਪ 24 ਨੂੰ
ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼-3ਬੀ1 ਵੱਲੋਂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਖਾਂ ਦਾ ਵਿਸ਼ਾਲ ਚੈਕਅਪ ਕੈਂਪ 24 ਦਸਬੰਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਕਰਨਗੇ| ਕੈਂਪ ਦੌਰਾਨ ਲੋੜਵੰਦ ਮਰੀਜਾਂ ਦੇ ਲੈਸ ਪਾਏ ਜਾਣਗੇ, ਦਵਾਈਆਂ ਮੁਫਤ ਦਿਤੀਆਂ ਜਾਣਗੀਆਂ|

Leave a Reply

Your email address will not be published. Required fields are marked *