ਪੈਰਾਗਾਨ ਕਿਡਸ ਸੈਕਟਰ 71 ਵਿਖੇ ਵਿਸਾਖੀ ਮਨਾਈ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਪੈਰਾਗਾਨ ਕਿਡਸ ਸੈਕਟਰ 71 ਵਿਖੇ ਵਿਸਾਖੀ ਦਾ ਤਿਉਹਾਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਸੀ ਏ ਓ ਸ੍ਰੀਮਤੀ ਬਾਵਰਾ ਸ਼ੇਰਗਿਲ ਨੇ ਦੱਸਿਆ ਕਿ ਇਸ ਮੌਕੇ ਢੋਲ ਦੀ ਥਾਪ ਉੱਪਰ ਬੱਚਿਆਂ ਨੇ ਭੰਗੜਾ ਪਾਇਆ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਹੋਰ ਆਈਟਮਾਂ ਪੇਸ਼ ਕੀਤੀਆਂ| ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸਕੂਲ ਦੇ ਬੱਚੇ ਰੰਗਦਾਰ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਆਏ ਹੋਏ ਸਨ|

Leave a Reply

Your email address will not be published. Required fields are marked *