ਪੈਰਾਗਾਨ ਸਕੂਲ ਦੇ 36ਵੇਂ ਸਥਾਪਨਾ ਦਿਵਸ ਮੌਕੇ ਸਕੂਲ ਦੇ ਸੰਸਥਾਪਕ ਸ੍ਰ. ਬਲਰਾਜ ਸਿੰਘ ਨੂੰ ਯਾਦ ਕੀਤਾ

ਐਸ. ਏ. ਐਸ. ਨਗਰ, 21 ਫਰਵਰੀ (ਸ.ਬ.) ਪੈਰਾਗਾਨ ਸੀ. ਸੈਕੰਡਰੀ ਸਕੂਲ ਸੈਕਟਰ 71 ਦੇ 36ਵੇਂ ਸਥਾਪਨਾ ਦਿਵਸ ਮੌਕੇ ਅੱਜ ਸਵੇਰੇ ਦੀ ਪ੍ਰਾਥਨਾ ਸਭਾ ਵਿੱਚ ਸਕੂਲ ਦੇ ਸੰਸਥਾਪਕ ਸ੍ਰ. ਬਲਰਾਜ ਸਿੰਘ ਸ਼ੇਰਗਿੱਲ ਨੂੰ ਯਾਦ ਕੀਤਾ ਗਿਆ| ਸਕੂਲ ਦੇ ਡਾਇਰੈਕਟਰ ਸ੍ਰ. ਇਕਬਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਸੀਨੀਅਰ ਪ੍ਰਬੰਧਕੀ ਮੈਂਬਰ ਸ੍ਰ. ਜਤਿੰਦਰ ਸਿੰਘ      ਸ਼ੇਰਗਿੱਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 1981 ਵਿੱਚ ਕਿਹਨਾਂ ਹਾਲਾਤਾਂ ਵਿੱਚ ਸਕੂਲ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਦੌਰਾਨ ਸਕੂਲ ਨੇ ਕਿਹੜੇ ਕਿਹੜੇ ਮੁਕਾਮ ਹਾਸਿਲ ਕੀਤੇ| ਉਹਨਾਂ ਸ੍ਰ. ਬਲਰਾਜ ਸਿੰਘ ਸ਼ੇਰਗਿੱਲ ਦੀ ਸ਼ਖਸ਼ੀਅਤ ਬਾਰੇ ਦੱਸਿਆ ਕਿਹਾ ਕਿ ਸ੍ਰ. ਸ਼ੇਰਗਿੱਲ ਨੇ ਕਰੜੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਿਆਂ ਸਕੂਲ ਨੂੰ ਨਾ ਸਿਰਫ ਬੁਲੰਦੀ ਤੇ ਪਹੁੰਚਾਇਆ |
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ੍ਰ. ਬਲਰਾਜ ਸਿੰਘ ਸ਼ੇਰਗਿੱਲ ਦੇ ਜੀਵਨ ਤੋਂ ਪ੍ਰੇਰਨਾ ਲੈਣ ਵਾਲੀਆਂ ਕਵਿਤਾਵਾਂ ਪੜ੍ਹੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀਂ ਸਕੂਲ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ|
ਸਮਾਗਮ ਨੂੰ ਯਾਦਗਾਰ ਬਣਾਉਣ ਲਈ ਸ੍ਰੀ ਮਤੀ ਜਸਮੀਤ ਕੌਰ, ਸ੍ਰ. ਮਨਿੰਦਰ ਪਾਲ ਸਿੰਘ ਅਤੇ ਸ੍ਰੀਮਤੀ ਪ੍ਰੀਤੀ ਨੇ ਵਿਸ਼ੇਸ਼ ਯੋਗਦਾਨ ਦਿੱਤਾ| ਆਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਿਰਮਲਾ ਸ਼ਰਮਾ ਨੇ ਸਾਰਿਆ ਦੀ ਧੰਨਵਾਦ ਕੀਤਾ

Leave a Reply

Your email address will not be published. Required fields are marked *