ਪੈਰਾਗਾਨ ਸਕੂਲ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ

ਐਸ.ਏ.ਐਸ ਨਗਰ, 24 ਦਸੰਬਰ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਐਸ.ਏ.ਐਸ ਨਗਰ ਦੇ ਪ੍ਰੀ-ਪ੍ਰਾਇਮਰੀ ਟਿਨੀ ਟੋਟਸ ਵੱਲੋਂ ਸਕੂਲ ਦੇ ਆਡੀਟੋਰੀਅਮ ਵਿੱਚ ਕ੍ਰਿਸਮਿਸ ਦਾ ਤਿਓਹਾਰ ਮਨਾਇਆ ਗਿਆ|ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਬੱਚਿਆਂ ਵੱਲੋਂ ਸਵਾਗਤੀ ਗੀਤ ਦੁਆਰਾ  ਕੀਤੀ ਗਈ| ‘ਨਵਾਂ ਤਾਰਾ’ ਨਾਟਕ, ਜੋ ਕਿ ਯਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਸੀ, ਬੜੇ ਹੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ| ਇਸ ਮੌਕੇ ਤੇ ਸਕੂਲ ਦੀ ਮੁੱਖ ਪ੍ਰਬੰਧਕੀ ਅਫਸਰ ਸ਼੍ਰੀ ਮਤੀ ਬਾਵਰਾ ਸ਼ੇਰਗਿੱਲ ਵੱਲੋਂ ਸਕੂਲ ਦੀ ਇਮਾਰਤ ਵਿਖੇ ਪੈਰਾਗਾਨ ਕਿਡਸ ਖੋਲਣ ਦੀ ਘੋਸ਼ਣਾ ਕੀਤੀ ਗਈ ਜੋ ਕਿ ਆਧੁਨਿਕ ਸਹੂਲਤਾ ਨਾਲ ਲੈਸ ਹੋਵੇਗਾ ਅਤੇ ਆਧੁਨਿਕ ਫਰੀਨਚਰ ਤੇ ਹੋਰ ਸਹੂਲਤਾ ਵੀ ਮੁਹਈਆਂ ਕਰਵਾਈਆ ਜਾਣਗੀਆਂ| ਸਕੂਲ ਨੂੰ ਕ੍ਰਿਸਮਿਸ ਟਰੀ,ਗੁਬਾਰੇ ਅਤੇ ਹੋਰ ਸਜਾਵਟੀ ਚੀਜ਼ਾ ਨਾਲ ਸਜਾਇਆ ਗਿਆ ਸੀ ਅਤੇ ਲਾਲ ਰੰਗ ਵਿੱਚ ਸਜੇ ਬੱਚੇ ਕ੍ਰਿਸਮਿਸ ਗਾਣੇ ਦੀ ਧੁਨ ਤੇ ਨੱਚਦੇ ਬਹੁਤ ਮਨਮੋਹਕ ਲੱਗ ਰਹੇ ਸਨ|ਸਕੂਲ ਦੇ ਕੋਰੀਅਨ ਵਿਦਿਆਰਥੀ ਤਾਇਵਾਨ ਵੱਲੋਂ ਗਾਏ ਗਏ ਕੈਰਲ ਗੀਤ ਤੇ ਸਾਰੇ ਦਰਸ਼ਕ ਝੂਮਣ ਲੱਗ ਪਏ| ਸਾਂਤਾ ਕਲਾਜ਼ ਬੱਚਿਆਂ ਅਤੇ ਮਾਤਾ ਪਿਤਾ ਲਈ ਖਿੱਚ ਦਾ ਕੇਂਦਰ ਸੀ ਜੋ ਕਿ ਦਰਸ਼ਕਾਂ ਨੂੰ ਮਿਠਾਈਆਂ ਵੰਡ ਰਿਹਾ ਸੀ|ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨਿਰਮਲਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *