ਪੈਰਾਗਾਨ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਨੰਨੇ ਮਣਕੇ ਪਲੇਅ ਵੇਅ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਕੂਲ ਦੇ ਡਾਇਰੈਕਟਰ ਸ. ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਇਸ ਮੌਕੇ ਛੋਟੇ ਬੱਚਿਆਂ ਨੇ ਪੀਂਘ ਉੱਪਰ ਝੂਟੇ ਲਏ ਅਤੇ ਵੱਡੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਭਿਆਚਾਰਕ ਵਨਗੀਆਂ ਪੇਸ਼ ਕੀਤੀਆਂ|
ਇਸ ਸਮਾਗਮ ਵਿੱਚ ਬੱਚੇ ਰੰਗ ਬਰੰਗੀਆਂ ਪੁਸ਼ਾਕਾਂ ਵਿਚ ਸਜ ਕੇ ਆਏ| ਕੁੜੀਆਂ ਨੇ ਪੰਜਾਬੀ ਸਭਿਆਚਾਰਕ ਨੂੰ ਕਾਇਮ ਰੱਖਣ ਦੀ ਮਿਸਾਲ ਪੇਸ਼ ਕੀਤੀ| ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਸਮਾਨ ਚਰਖਾ, ਚੁੱਲ੍ਹਾ, ਚੂੜੀਆਂ, ਪਰਾਂਦੀਆਂ ਦੀ ਨੁਮਾਇਸ਼ ਲਗਾਈ ਗਈ| ਬੱਚੇ ਇਸ ਤਿਉਹਾਰ ਨਾਲ ਸਬੰਧਿਤ ਪਕਵਾਨ ਆਪਣੇ ਘਰਾਂ ਤੋਂ ਤਿਆਰ ਕਰਕੇ ਲੈ ਕੇ ਆਏ| ਜਿਹਨਾਂ ਨੂੰ ਉਹਨਾਂ ਨੇ ਵੰਡ ਕੇ ਖਾਧਾ| ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਸ੍ਰੀਮਤੀ ਦੀਪਿੰਦਰ ਕੌਰ  ਅਤੇ ਹੋਰ ਅਧਿਆਪਕਾਵਾਂ ਨੇ ਬੱਚਿਆਂ ਨਾਲ ਮਿਲ ਕੇ ਢੋਲ ਦੀ ਤਾਲ ਅਤੇ ਡੀ ਜੇ ਤੇ ਡਾਂਸ ਕੀਤਾ|
ਇਸ ਮੌਕੇ ਛੋਟੇ ਬੱਚਿਆਂ ਨੇ ਵੱਖ-ਵੱਖ ਤਰਾਂ੍ਹ ਦੇ ਡਾਂਸ ਵੀ ਪੇਸ਼ ਕੀਤੇ| ਜਿਹਨਾਂ ਨੂੰ ਸਾਰਿਆਂ ਨੇ ਹੀ ਪਸੰਦ ਕੀਤਾ| ਇਸ ਸਮਾਗਮ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਦਿਆਰਥਣਾਂ ਆਪਣੇ ਹੱਥਾਂ ਉੱਪਰ ਮਹਿੰਦੀ ਲਗਾ ਕੇ ਆਈਆਂ ਹੋਈਆਂ ਸਨ ਜੋ ਕਿ ਉਹਨਾਂ ਨੂੰ ਬਹੁਤ ਜਚ ਰਹੀ ਸੀ| ਸਕੂਲ ਦੇ ਸਾਰੇ ਬੱਚੇ ਹੀ ਇਸ ਸਮਾਗਮ ਵਿਚ ਹਿੱਸਾ ਲੈ ਕੇ ਖੁਸ਼ ਸਨ| ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਤੀਆਂ ਮੌਕੇ ਬਣਾਏ ਜਾਂਦੇ  ਖੀਰ ਪੂੜਿਆਂ ਬਾਰੇ ਵੀ ਜਾਣਕਾਰੀ ਦਿਤੀ|
ਇਸ ਮੌਕੇ ਸਕੂਲ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਕਰਮਿੰਦਰ ਕੌਰ ਸ਼ੇਰਗਿੱਲ ਨੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੁੜਨ ਅਤੇ ਇਸ ਨੂੰ ਮੁੜ ਸੁਰਜੀਤ ਕਰਨ ਲਈ                         ਪ੍ਰੇਰਿਆ|

Leave a Reply

Your email address will not be published. Required fields are marked *