ਪੈਰਾਗਾਨ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ ਸੈਕਟਰ-71 ਮੁਹਾਲੀ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ| ਇਸ ਮੌਕੇ ਬੱਚਿਆਂ ਵੱਲੋਂ ਜਮਾਤਾਂ ਅਤੇ ਸਕੂਲ ਕੋਰੀਡੋਰਾਂ ਨੂੰ ਰੰਗੋਲੀਆਂ ਅਤੇ ਸਜਾਵਟੀ ਚੀਜਾਂ ਨਾਲ ਸਜਾਇਆ ਗਿਆ| ਇਸ ਮੌਕੇ ਸਕੂਲ ਦੀ ਕੌਮੀ ਸੇਵਾ ਯੋਜਨਾ ਅਤੇ ਐਨ.ਸੀ.ਸੀ. ਨੇ ਪ੍ਰੋਗ੍ਰਾਮ ਅਫ਼ਸਰ ਮਨਿੰਦਰ ਪਾਲ ਸਿੰਘ ਹੇਠ  ਗ੍ਰੀਨ ਦੀਵਾਲੀ ਸੇਫ ਦੀਵਾਲੀ ਸੰਬੰਧਤ ਰੈਲੀ ਕੱਢੀ ਗਈ| ਇਸੇ ਸੰਬੰਧੀ ਸਕੂਲ ਵਿੱਚ ਰੇਡੀਓ ਜੌਕੀ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ| ਇਨ੍ਹਾਂ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਪਟਾਖਿਆਂ ਤੋਂ ਗੁਰੇਜ਼ ਕਰਨ ਅਤੇ ਦੀਵਿਆਂ ਤੇ ਮੋਮਬੱਤੀਆਂ ਨਾਲ ਦੀਵਾਲੀ ਮਨਾਉਣ ਲਈ ਪ੍ਰੇਰਿਆ| ਇਸੇ ਮੌਕੇ ਬੱਚਿਆਂ ਨੂੰ ਦੀਵਾਲੀ ਤਿਉਹਾਰ ਦੀ ਮਹੱਤਤਾ ਸੰਬੰਧਤ ਲੈਕਚਰ ਅਤੇ ਲਘੂ ਪੀ.ਪੀ.ਟੀ ਵੀ ਦਿਖਾਈ ਗਈ| ਅਖੀਰ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਿਰਮਲਾ ਸ਼ਰਮਾ ਨੇ ਬੱਚਿਆਂ ਅਤੇ ਅਧਿਆਪਕਾਂ ਦਾ ਦਿਨ ਨੂੰ ਯਾਦਗਰ ਬਣਾਉਣ ਅਤੇ ਕੀਤੇ ਉੱਦਮ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ|

Leave a Reply

Your email address will not be published. Required fields are marked *