ਪੈਰਾਗਾਨ ਸਕੂਲ ਵਿੱਚ ਵਣ ਮਹਾਂਉਤਸਵ ਮਨਾਇਆ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੀ ਕੌਮੀ ਯੋਜਨਾ (ਐਨ.ਐਸ.ਐਸ) ਯੂਨਿਟ ਵਲੋਂ ਵਣ ਮਹਾਂਉਸਤਵ ਮਨਾਇਆ ਗਿਆ| ਇਸ ਮੌਕੇ 56 ਫਲਦਾਰ ਅਤੇ ਛਾਂਦਾਰ ਬੂਟੇ ਬੱਚਿਆਂ ਵੱਲੋਂ ਲਗਾਏ ਗਏ ਅਤੇ ਹਰ ਸਾਲ ਆਪਣੇ ਜਨਮ ਦਿਨ ਤੇ ਘੱਟੋ-ਘੱਟ ਇੱਕ ਬੂਟਾ ਲਾਉਣ ਅਤੇ ਸਾਂਭ ਸੰਭਾਲ ਕਰਨ ਦਾ ਅਹਿਦ ਲਿਆ| ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਦਰਖਤਾਂ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ ਅਤੇ ਸਲਾਹ ਦਿੱਤੀ ਕਿ ਤੀਜ ਤਿਉਹਾਰਾਂ ਮੌਕੇ ਬੂਟੇ ਰਿਸ਼ਤੇਦਾਰਾਂ ਨੂੰ ਤੋਹਫੇ ਵੱਜੋਂ ਦਿੱਤੇ ਜਾਣ| ਬੱਚਿਆਂ ਨੇ ਲਗਾਏ ਪੌਦਿਆਂ ਨੂੰ ਅਪਣਾਇਆ ਅਤੇ ਉਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ| ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਕਿਹਾ ਕਿ ਜੋ ਬੱਚਾ ਬੂਟੇ ਦੀ ਸਾਂਭ ਸੰਭਾਲ ਕਰੇਗਾ ਉਸ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ|
ਇਸ ਮੌਕੇ ਜਤਿੰਦਰ ਕੌਰ, ਸੰਦੀਪ ਕੌਰ, ਰੀਮਾ ਸ਼ਰਮਾ, ਗੋਲਡੀ, ਮੁਕੇਸ਼ ਕੁਮਾਰ, ਸੰਜੇ ਕੁਮਾਰ ਨੇ ਇਸ ਉਸਤਵ ਨੂੰ ਸਫਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਇਆ|

Leave a Reply

Your email address will not be published. Required fields are marked *