ਪੈਰਾਗਾਨ ਸਕੂਲ ਵੱਲੋਂ ਗਣਿਤ ਓਲੰਪੀਅਡ ਵਿਜੇਤਾ ਸਨਮਾਨਿਤ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਪੈਰਾਗਾਨ ਸੀਨੀਅਰ ਸੈਕਡੰਰੀ ਸਕੂਲ ਸੈਕਟਰ 71 ਮੁਹਾਲੀ ਦੇ 158 ਵਿਦਿਆਰਥੀਆਂ ਨੇ ਆਲ ਇੰਡੀਆ ਸਕੂਲ ਗਣਿਤ ਟੀਚਰਸ ਐਸੋਸੀਏਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਗਣਿਤ ਓਲੰਪੀਆਡ ਵਿੱਚ ਭਾਗ ਲਿਆ| ਇਨ੍ਹਾਂ 158 ਵਿੱਚੋਂ 10 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅਤੇ 46 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ| ਡਾਇਰੈਕਟਰ ਸ:ਇਕਬਾਲ ਸਿੰਘ ਸ਼ੇਰਗਿਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਮਨੋਬਲ ਮਜਬੂਤ ਕਰਦੇ ਹਨ ਅਤੇ ਭਵਿੱਖ ਸਿਰਜਨਾਤਮਕ ਕ੍ਰਿਆਵਾਂ ਵੱਲ ਲੈ ਕੇ ਜਾਂਦੇ ਹਨ| ਪ੍ਰਿੰਸੀਪਲ ਨਿਰਮਲਾ ਸ਼ਰਮਾ ਅਤੇ ਉਪ ਪ੍ਰਿੰਸੀਪਲ ਜ਼ਸਮੀਤ ਕੌਰ ਨੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *