ਪੈਰਾਗਾਨ ਸਕੂਲ ਸੈਕਟਰ – 69 ਵਿਖੇ ਕਾਵਿ-ਪੁਸਤਕ ‘ਖੇਤਾਂ ਦਾ ਵਣਜਾਰਾ’ ਰਿਲੀਜ਼

ਐਸ. ਏ. ਐਸ. ਨਗਰ , 19 ਅਪ੍ਰੈਲ ( ਸ.ਬ.) ਗੀਤਕਾਰ ਰਾਜ ਜ਼ਖ਼ਮੀ ਦੀ ਗਿਆਰ੍ਹਵੀਂ ਕਾਵਿ-ਪੁਸਤਕ         ‘ਖੇਤਾਂ ਦਾ ਵਣਜਾਰਾ’ ਸਾਹਿਤ ਕਲਾ ਸਭਿਆਚਾਰ ਮੰਚ ਮੁਹਾਲੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੇ ਸਹਿਯੋਗ ਨਾਲ ਉਕਤ ਸਕੂਲ ਵਿਖੇ ਰਿਲੀਜ਼ ਕੀਤੀ ਗਈ| ਸਮਾਗਮ ਦੇ ਮੁੱਖ ਮਹਿਮਾਨ ਸ. ਮਨਜੀਤ ਸਿੰਘ ਸੇਠੀ, ਡਿਪਟੀ ਮੇਅਰ ਮੁਹਾਲੀ ਸਨ ਅਤੇ ਪ੍ਰਧਾਨਗੀ ਮੰਡਲ ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਬੀਬੀ ਗੁਰਸ਼ਰਨ ਕੌਰ, ਸ. ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸਕੂਲ-69 ਬਿਰਾਜਮਾਨ ਸਨ| ਮੈਡਮ ਮਨਜੀਤ ਕੌਰ ਮੀਤ, ਸਾਬਕਾ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਸ. ਦਲਜੀਤ ਸਿੰਘ ਅਰੋੜਾ,  ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਸ. ਬਲਕਾਰ ਸਿੰਘ ਸਿੱਧੂ, ਡਾਇਰੈਕਟਰ ਟੈਗੋਰ ਥੀਏਟਰ ਚੰਡੀਗੜ੍ਹ ਅਤੇ ਪ੍ਰੋ. (ਡਾ.) ਗੁਰਪ੍ਰੀਤ ਕੌਰ ਗਿੱਲ (ਕੁਰਕਸ਼ੇਤਰ) ਦਾ ਸਨਮਾਨ ਕੀਤਾ ਗਿਆ| ਉਕਤ ਕਾਵਿ-ਪੁਸਤਕ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਪਰਚਾ ਦੀਪਕ ਸ਼ਰਮਾ ਚਨਾਰਥਲ ਨੇ ਪੜ੍ਹਿਆ ਅਤੇ ਚਰਚਾ ਵਿੱਚ ਕਸ਼ਮੀਰ ਕੌਰ ਸੰਧੂ, ਭਗਤ ਰਾਮ ਰੰਗਾੜਾ, ਅਮਰਜੀਤ ਹਿਰਦੇ, ਡਾ. ਗੁਰਪ੍ਰੀਤ ਕੌਰ ਗਿੱਲ, ਬਲਕਾਰ ਸਿੰਘ ਸਿੱਧੂ, ਦਾਊਂ ਜੀ, ਡਾ. ਗੁਰਪ੍ਰੀਤ ਕੌਰ ਗਿੱਲ ਆਦਿ ਸ਼ਾਮਿਲ ਹੋਏ| ਪ੍ਰੋਗਰਾਮ ਦਾ ਅਰੰਭ ਮੰਚ ਦੀ ਜਨਰਲ ਸਕੱਤਰ, ਸੁਧਾ ਜੈਨ ਸੁਦੀਪ ਦੇ ਗੁਰਬਾਣੀ ਸ਼ਬਦ ਗਾਇਨ ਨਾਲ ਹੋਇਆ ਅਤੇ ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਸੁਆਗਤੀ ਸ਼ਬਦ ਆਖੇ| ਦਰਸ਼ਨ ਤਿਊਣਾ, ਸੁਮਨ ਕੁਮਾਰੀ, ਜਗਤਾਰ ਸਿੰਘ ਜੋਗ ਆਦਿ ਨੇ ਜ਼ਖ਼ਮੀ ਦੇ ਗੀਤ ਗਏ| ਸਮਾਗਮ ਵਿੱਚ ਉੱਘੇ ਗਾਇਕ ਸੂਫੀ ਬਲਬੀਰ ਉਚੇਚੇ ਤੌਰ ਤੇ ਪੁੱਜੇ ਜਿੰਨ੍ਹਾਂ ਨੇ ‘ਸਾਡਾ ਨਿੱਕਾ ਜਿਹਾ ਕੰਮ ਸਵਾਰ ਦਿਉ’ ਗੀਤ ਗਾ ਕੇ ਆਪਣੀ ਪੁਖਤਾ ਗਾਇਕੀ ਦਾ ਪ੍ਰਮਾਣ ਦਿੱਤਾ|
ਪ੍ਰਧਾਨਗੀ ਭਾਸ਼ਣ ਦਿੰਦਿਆਂ ਬੀਬੀ ਗੁਰਸ਼ਰਨ ਕੌਰ ਨੇ ਕਲਮਕਾਰਾਂ ਨੂੰ ਨਰੋਈ ਉਸਾਰੂ ਸੋਚ ਨਾਲ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਮਾਂ ਬੋਲੀ ਪੰਜਾਬੀ ਦੀ ਵੱਧ ਚੜ੍ਹ ਕੇ ਸੱਚੀ ਸੁੱਚੀ ਸੇਵਾ ਕਰਨ ਲਈ ਪ੍ਰੇਰਿਆ| ਇਸ ਮੌਕੇ ਸ੍ਰ. ਸ਼ੇਰਗਿੱਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਰਸੇ ਅਤੇ ਬੋਲੀ ਦੀ ਸੇਵਾ ਲਈ ਸਦਾ ਸਮਰਪਿਤ ਰਹਿਣ ਸਬੰਧੀ ਆਪਣੇ ਪਿਛਲੇ ਅਹਿਦ ਨੂੰ ਦੁਹਰਾਇਆ|
ਇਸ ਮੌਕੇ ਸ਼੍ਰੀ ਸੁਖਦੇਵ ਸਿੰਘ ਗਿੱਲ ਐਡਵੋਕੇਟ (ਕੁਰਕਸ਼ੇਤਰ), ਸ਼੍ਰੀ ਕੇ.ਐਲ. ਸ਼ਰਮਾ, ਪ੍ਰਧਾਨ ਭਲਾਈ ਸੰਸਥਾ              ਫੇਜ਼-3ਏ, ਸ਼੍ਰੀ ਪਰਮਜੀਤ ਸਿੰਘ ਹੈਪੀ, ਪ੍ਰਧਾਨ, ਨਾਗਰਿਕ ਭਲਾਈ ਤੇ ਵਿਕਾਸ ਫੋਰਮ ਮੁਹਾਲੀ, ਸ਼੍ਰੀ ਐਨ.ਐਸ. ਵਿਰਕ, ਜਗਜੀਤ ਸਿੰਘ ਨੂਰ, ਬਲਵਿੰਦਰ ਵਾਲੀਆ,  ਸੰਗੀਤਾ ਪੁਖਰਾਜ, ਪੁਸ਼ਪਾ ਹੰਸ (ਪੰਚਕੂਲਾ), ਗੁਰਦਰਸ਼ਨ ਬੱਲ, ਰਣਜੋਧ ਰਾਣਾ, ਰਾਜ ਕੁਮਾਰ ਸਾਹੋਵਾਲੀਆ, ਵਰਿਆਮ ਬਟਾਲਵੀ, ਮਨਜੀਤ ਕੌਰ ਮੁਹਾਲੀ, ਤਰਲੋਚਨ (ਪ੍ਰਕਾਸ਼ਕ), ਜੋਗਿੰਦਰ ਸਿੰਘ ਜੱਗਾ, ਜਗਪਾਲ ਸਿੰਘ, ਅਜਮੇਰ ਸਾਗਰ, ਕੁਲਦੀਪ ਦੀਪ, ਬੱਬੀ ਮਾਣਕ, ਨੀਰਜ ਅਜਮਾਣੀ, ਪੂਜਾ, ਅਮਰੀਕ ਅਨਜਾਣਾ, ਗੁਰਬਚਨ ਸਿੰਘ, ਗੁਰਸ਼ਰਨ ਸਿੰਘ ਕੁਮਾਰ, ਤਰਲੋਚਨ ਸਿੰਘ ਛਾਬੜਾ, ਚਰਨਜੀਤ ਸ਼ਰਮਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *