ਪੈਰਾਗਾਨ ਸਕੂਲ, ਸੈਕਟਰ 69 ਵਿਖੇ ਸਲਾਨਾ ਸਮਾਗਮ ਕਰਵਾਇਆ

ਐਸ ਏ ਐਸ ਨਗਰ, 6 ਮਾਰਚ (ਸ.ਬ.) ਨੰਨ੍ਹੇ ਮਣਕੇ ਪਲੇ-ਵੇਅ ਫਾਊਡੇਸ਼ਨ ਸਕੂਲ (ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ) ਸੈਕਟਰ -69 ਮੁਹਾਲੀ ਵਿਖੇ ਬੀਤੇ ਦਿਨੀ ਸਾਲਾਨਾ ਸਮਾਗਮ ਪੂਰੀ ਧੁਮ-ਧਾਮ ਤੇ ਉਤਸ਼ਾਹ ਨਾਲ ਮਨਾਇਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕ ਸ੍ਰ. ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰੀ ਨਰਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਨੰਨਾ ਮੁੰਨਾ ਰਾਹੀ ਹੂੰ, ਕਠ-ਪੁੱਤਲੀ ਨਾਚ ਅਤੇ ਪੰਜਾਬ ਦਾ ਲੋਕ-ਨਾਚ ਗਿੱਧਾ ਸਭਿਆਚਾਰਕ ਅਤੇ ਰਾਸ਼ਟਰੀ ਭਾਵਨਾਵਾਂ ਨਾਲ ਪ੍ਰੇਰਿਤ ਵੱਖ-ਵੱਖ ਗਤੀਵਿਧੀਆ ਵਿੱਚ ਹਿੱਸਾ ਲਿਆ|
ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਤਰਸੇਮ ਸਿੰਘ ਅਤੇ ਸ੍ਰੀਮਤੀ ਭੁਪਿੰਦਰ ਕੌਰ ਵੱਲੋਂ ਕੀਤੀ ਗਈ| ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਕੁੱਝ ਹੋਰ ਬੱਚਿਆ ਨੇ ਗਿੱਧੇ ਅਤੇ ਭੰਗੜੇ ਦੀ ਪੇਸ਼ਕਸ਼ ਰਾਹੀਂ ਆਪਣੀ ਕਲਾ ਦੇ ਜੋਹਰ ਵਿਖਾਏ, ਇਨ੍ਹਾਂ ਬੱਚਿਆਂ ਨੂੰ ਸ੍ਰੀ ਤਰਸੇਮ ਸਿੰਘ ਅਤੇ ਉਨਾਂ ਦੀ ਸਹਿਯੋਗੀ ਟੀਮ ਵੱਲੋਂ ਵਿਦਿਆ ਦਾ ਦਾਨ ਬਖਸ਼ਿਆਂ ਜਾਂਦਾ ਹੈ ਤਾਂ ਜੋ ਉਹ ਵੀ ਅੱਗੇ ਵੱਧ ਕੇ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ| ਸਮਾਗਮ ਦੀ ਸ਼ੁਰੂਆਤ ਮੂਲ-ਮੰਤਰ ਸਾਹਿਬ ਦੇ ਗਾਇਨ ਨਾਲ ਕੀਤੀ ਗਈ|
ਇਸ ਮੌਕੇ ਸਰਘੀ ਕਲਾ ਕੇਂਦਰ ਮੁਹਾਲੀ ਵਲੋਂ ਨਾਟਕ šਖੁਸਰੇ” ਪੇਸ਼ ਕੀਤਾ ਗਿਆ| ਇਸ ਨਾਟਕ ਵਿੱਚ ਮਨਪ੍ਰੀਤ ਸਿੰਘ ਮਨੀ, ਗੁਰਜੀਤ ਦਿਓਲ, ਰਿੰਕੂ, ਮਨੀ ਸਭਰਵਾਲ, ਮਮਤਾ, ਅਮਨ ਭੋਗਲ, ਨਰਿੰਦਰਪਾਲ ਸਿੰਘ ਨੀਨਾ, ਜਸਦੀਪ ਜੱਸੂ, ਸਕੂਨ, ਸਤਨਾਮ ਦਾਓਂ, ਪ੍ਰਿਯਰਾਗ ਕੌਰ ਵੱਖ-ਵੱਖ ਕਿਰਦਾਰ ਨਿਭਾਏ| ਨਾਟਕ ਦੀ ਡਿਜ਼ਾਈਨਿੰਗ ਰੰਜੀਵਨ ਸਿੰਘ ਦੀ ਹੈ, ਗੀਤ ਲਿਖੇ ਨੇ ਸ਼ਾਇਰ ਜਸਵਿੰਦਰ ਨੇ, ਹਰਿੰਦਰ ਹਰ ਦੀ ਗਾਇਕੀ, ਰਿੱਤੂਰਾਗ ਵੱਲੋਂ ਦਿੱਤੇ ਰੌਸ਼ਨੀ ਪ੍ਰਭਾਵਾਂ ਨੇ, ਵਿੱਕੀ ਮਾਰਤਿਆਂ ਵੱਲੋਂ ਕੀਤੇ ਮੇਕਅਪ ਅਤੇ ਮੰਚ ਸੱਜਾ ਨੇ ਨਾਟਕ ਦੇ ਪ੍ਰਭਾਵ ਵਧਾ ਦਿਤਾ|
ਅੰਤ ਵਿੱਚ ਸਕੂਲ ਦੇ ਡਿਪਟੀ ਡਇਰੈਕਟਰ ਸ੍ਰੀਮਤੀ ਕਰਮਿੰਰ ਕੌਰ ਸ਼ੇਰਗਿੱਲ ਅਤੇ ਕੌ-ਆਰਡੀਨੇਟਰ ਦੀਪਇੰਦਰ ਕੌਰ ਨੇ ਆਏ ਮਾਪਿਆਂ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *